ਜਲੰਧਰ, 12 ਫਰਵਰੀ – ਭਾਰਤੀ ਜਨਤਾ ਪਾਰਟੀ ਗੱਠਜੋੜ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਜਲੰਧਰ ਵਿਖੇ ਘੋਸ਼ਣਾ ਪਤਰ ਜਾਰੀ ਕੀਤਾ। ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸਮੇਤ ਹੋਰ ਭਾਜਪਾ ਆਗੂ ਵੀ ਮੌਜੂਦ ਸਨ।ਇਸ ਮੌਕੇ ਹਰਦੀਪ ਪੁਰੀ ਨੇ ਕਿਹਾ ਕਿ ਵਿਕਾਸ ਦੇ ਮਾਮਲੇ ‘ਚ ਦੇਸ਼ ਨਾਲ ਪੰਜਾਬ ਪਿੱਛੜ ਗਿਆ ਹੈ ਤੇ ਪੰਜਾਬ ‘ਚੋਂ ਸਨਅਤ ਦੂਸਰੇ ਰਾਜਾਂ ਵਿਚ ਚਲੀ ਗਈ ਹੈ।