ਨਵੀਂ ਦਿੱਲੀ, 12 ਫਰਵਰੀ – IPL 2022 Auction ਵਿਚ ਪਹਿਲੀ ਬੋਲੀ ਸ਼ਿਖਰ ਧਵਨ ‘ਤੇ ਲੱਗੀ ਅਤੇ ਪੰਜਾਬ ਕਿੰਗਜ਼ ਦੀ ਟੀਮ ਨੇ 8.25 ਕਰੋੜ ਰੁਪਏ ਵਿਚ ਸ਼ਿਖਰ ਧਵਨ ਨੂੰ ਖਰੀਦ ਲਿਆ। ਇਸੇ ਤਰਾਂ ਪੰਜਾਬ ਕਿੰਗਜ਼ ਦੀ ਟੀਮ ਨੇ ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ਼ ਕਿੰਗਜ਼ੋ ਰਬਾਡਾ ਨੂੰ 9.25 ਕਰੋੜ ਵਿਚ ਖਰੀਦਿਆ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਸ ਨੇ ਸ਼੍ਰੇਅਸ ਅਈਅਰ ਨੂੰ 12.25 ਕਰੋੜ, ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿਨਸ ਨੂੰ 7.25 ਕਰੋੜ, ਰਾਜਸਥਾਨ ਰਾਇਲਜ਼ ਨੇ ਨਿਊਜ਼ੀਲੈਂਡ ਦੇ ਤੇਜ ਗੇਂਦਬਾਜ਼ ਟ੍ਰੈਂਟ ਬੋਲਟ ਨੂੰ 8 ਕਰੋੜ ਅਤੇ ਆਰ.ਅਸ਼ਵਿਨ ਨੂੰ 5 ਕਰੋੜ, ਦਿੱਲੀ ਕੈਪੀਟਲਸ ਨੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ ਨੂੰ 6.25 ਕਰੋੜ ਰੁਪਏ ਵਿਚ ਖਰੀਦਿਆ।