ਹਾਈਕਮਾਂਡ ਦਾ ਹਰ ਫੈਸਲਾ ਪ੍ਰਵਾਨ – ਕੈਬਨਿਟ ‘ਚ ਜਗ੍ਹਾ ਨਾ ਮਿਲਣ ‘ਤੇ ਬੋਲੀ ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ, 19 ਮਾਰਚ – ਪੰਜਾਬ ਕੈਬਨਿਟ ‘ਚ ਜਗ੍ਹਾ ਨਾ ਮਿਲਣ ‘ਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨੇ ਔਖੇ ਵੇਲੇ ਵੀ ਮੇਰਾ ਸਾਥ ਦਿੱਤਾ ਹੈ। ਦੂਜੀ ਵਾਰ ਵਿਧਾਇਕ ਬਣਨਾ ਹੀ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਹੈ।ਉਨ੍ਹਾਂ ਕਿਹਾ ਕਿ ਮੈਂ ਪਾਰਟੀ ਨਾਲ ਉਸ ਸਥਿਤੀ ਵਿਚ ਵੀ ਖੜੀ ਰਹੀ ਹਾਂ, ਜਦੋਂ ਵੱਡੇ ਨੇਤਾ ਪਾਰਟੀ ਦਾ ਸਾਥ ਛੱਡ ਰਹੇ ਸਨ।ਹਾਈਕਮਾਂਡ ਦਾ ਹਰ ਫੈਸਲਾ ਮੈਨੂੰ ਪ੍ਰਵਾਨ ਹੈ ਤੇ ਪਾਰਟੀ ਜੋ ਵੀ ਜ਼ਿੰਮੇਵਾਰੀ ਦੇਵੇਗੀ ਉਸ ਨੂੰ ਨਿਭਾਵਾਂਗੀ।

Leave a Reply

Your email address will not be published. Required fields are marked *