ਪੰਜਾਬ ਮੰਤਰੀ ਮੰਡਲ ਵੱਲੋਂ 25000 ਸਰਕਾਰੀ ਨੌਕਰੀਆ ਨੂੰ ਮਨਜ਼ੂਰੀ

ਚੰਡੀਗੜ੍ਹ, 19 ਮਾਰਚ – ਪੰਜਾਬ ਕੈਬਨਿਟ ਦੇ 10 ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਮੀਟਿੰਗ ਹੋਈ। ਤਕਰੀਬਨ ਅੱਧਾ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਵਿਚਾਰਾਂ ਹੋਈਆਂ। ਇਸ ਮੀਟਿੰਗ ਦੌਰਾਨ 25000 ਸਰਕਾਰੀ ਨੌਕਰੀਆ ਨੂੰ ਮਨਜ਼ੂਰੀ ਦਿੱਤੀ ਗਈ ਹੈ।ਪੁਲਿਸ ਵਿਭਾਗ ‘ਚ 10 ਹਜ਼ਾਰ ਅਤੇ ਹੋਰ ਵੱਖ ਵੱਖ ਵਿਭਾਗਾਂ ‘ਚ 15 ਹਜ਼ਾਰ ਨੌਕਰੀਆਂ ਹੋਣਗੀਆਂ ਤੇ ਇਹ ਨੌਕਰੀਆਂ ਇੱਕ ਮਹੀਨੇ ‘ਚ ਨਿਕਲਣਗੀਆਂ।ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ‘ਚ ਖਾਲੀ ਭਰੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇਗਾ।

Leave a Reply

Your email address will not be published. Required fields are marked *