ਲੰਬੀ, 21 ਮਾਰਚ – ਰਾਜ ਸਭਾ ਸੀਟਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਉੱਪਰ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਹੱਕ ਖੋਹਿਆ ਹੈ, ਰਾਜ ਸਭਾ ਦੀਆਂ ਸੀਟਾਂ ਬਾਹਰੀ ਲੋਕਾਂ ਨੂੰ ਦਿੱਤੀਆਂ ਹਨ।ਕੱਲ੍ਹ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਪਾਣੀ ਵੀ ਖੋਹਣ ਦੀ ਕੋਸ਼ਿਸ਼ ਕਰੇਗੀ ਤੇ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਕਿ ਪਾਣੀ ਦਿੱਲੀ ਨੂੰ ਦੇਣਾ ਹੈ।