ਚੰਡੀਗੜ੍ਹ, 22 ਮਾਰਚ – ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਤੀਸਰੇ ਦਿਨ ਅੱਜ ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਅਪ੍ਰੈਲ, ਮਈ ਅਤੇ ਜੂਨ ਦਾ ਬਜਟ ਪੇਸ਼ ਕੀਤਾ ਤੇ ਤਿੰਨ ਮਹੀਨਿਆ ਲਈ ਵਿਧਾਨ ਸਭਾ ‘ਚ 37 ਹਜ਼ਾਰ ਕਰੋੜ ਦਾ ਬਜਟ ਪਾ ਹੋਇਆ ਹੈ। ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।