Icc Womens World cup 2022 – ਭਾਰਤ ਨੇ 110 ਦੌੜਾਂ ਨਾਲ ਹਰਾਇਆ ਬੰਗਲਾਦੇਸ਼

ਹੈਮਿਲਟਨ, 22 ਮਾਰਚ – Icc Womens World cup 2022 ਦੇ ਇੱਕ ਮੁਕਾਬਲੇ ਵਿਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਬੰਗਲਾਦੇਸ਼ ਸਾਹਮਣੇ ਜਿੱਤ ਲਈ 230 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ Yastika Bhatia ਨੇ 50, Pooja Vastrakat ਨੇ 30, Sneh Rana 27 ਅਤੇ Richa Ghosh ਨੇ 26 ਦੌੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਨ ਉੱਤਰੀ ਬੰਗਲਾਦੇਸ਼ ਦੀ ਪੂਰੀ ਟੀਮ 119 ਦੌੜਾਂ ਬਣਾ ਕੇ ਆਊਟ ਹੋ ਗਈ। ਬੰਗਲਾਦੇਸ਼ ਵੱਲੋਂ Salma Khatun ਨੇ 32 ਦੌੜਾਂ ਬਣਾਈਆਂ। ਭਾਰਤ ਵੱਲੋਂ Sneh Rana ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਿਲ ਕੀਤੀਆਂ ਜਦਕਿ Pooja Vastrakar ਨੇ 2 ਵਿਕਟਾਂ ਹਾਸਿਲ ਕੀਤੀਆਂ। World cup ਵਿਚ ਆਪਣੀਆਂ ਉਮੀਦਾਂ ਕਾਇਮ ਰੱਖਣ ਲਈ ਭਾਰਤੀ ਟੀਮ ਦਾ ਜਿੱਤਣਾ ਜਰੂਰੀ ਸੀ। ਭਾਰਤੀ ਟੀਮ 6 ਮੈਚਾਂ ਵਿੱਚੋਂ ਸਿਰਫ 3 ਮੈਚ ਜਿਤ ਸਕੀ ਹੈ ਤੇ ਉਸ ਦਾ ਆਖਰੀ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੈ।

Leave a Reply

Your email address will not be published. Required fields are marked *