ਫਗਵਾੜਾ ‘ਚ ਮੀਟ ਦੇ ਲਗਾਏ ਗਏ ਲੰਗਰ ਨੂੰ ਲੈ ਕੇ ਭੜਕੇ ਹਿੰਦੂ ਸੰਗਠਨ

ਫਗਵਾੜਾ, 24 ਮਾਰਚ (ਐਮ.ਐੱਸ.ਰਾਜਾ) – ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਤੇ ਪੈਗੰਬਰਾ ਦੀ ਧਰਤੀ ਹੈ ਤੇ ਇਸ ਧਰਤੀ ਉੱਪਰ ਸ਼ਰਧਾਲੂਆਂ ਦੀ ਆਪਣੇ ਆਪਣੇ ਧਰਮ ਪ੍ਰਤੀ ਕਾਫੀ ਆਸਥਾ ਹੈ।ਸ਼ਰਧਾਲੂ ਆਪਣੀ ਆਸਥਾ ਮੁਤਾਬਿਕ ਪ੍ਰਮਾਤਮਾਂ ਦੇ ਨਾਂਅ ਤੇ ਜਿੱਥੇ ਕਾਫੀ ਦਾਨ ਪੁੰਨ ਕਰਦੇ ਹਨ ਉਥੇ ਹੀ ਲੰਗਰ ਵੀ ਲਗਾਉਦੇ ਹਨ। ਪਰ ਫਗਵਾੜਾ ਵਿਖੇ ਕੁੱਝ ਲੋਕਾਂ ਵੱਲੋਂ ਮੁਰਗੇ ਅਤੇ ਬੱਕਰੇ ਦੇ ਮੀਟ ਦਾ ਲੰਗਰ ਲਗਾਇਆ ਗਿਆ।ਹੈਰਾਨੀ ਦੀ ਗੱਲ ਇਹ ਸੀ ਕਿ ਉਕਤ ਮੀਟ ਦਾ ਲੰਗਰ ਉਸ ਜਗ੍ਹਾ ਦੇ ਨਜ਼ਦੀਕ ਲਗਾਇਆ ਗਿਆ ਜਿੱਥੇ ਕਿ ਅਜਿਹੀਆ ਚੀਜ਼ਾ ਵਰਜਿਤ ਹਨ। ਮੀਟ ਦੇ ਲਗਾਏ ਇਸ ਲੰਗਰ ਦੀ ਸੂਚਨਾਂ ਮਿਲਦੇ ਸਾਰ ਹੀ ਹਿੰਦੂ ਸੰਗਠਨ ਲੰਗਰ ਵਾਲੀ ਜਗਾ ‘ਤੇ ਪਹੁੰਚ ਗਏ ਤੇ ਇਸ ਲੰਗਰ ਬਾਰੇ ਪੁਲਿਸ ਨੂੰ ਸੂਚਿਤ ਕਰਨ ਤੋ ਬਾਅਦ ਉਨ੍ਹਾਂ ਮੀਟ ਦਾ ਲੰਗਰ ਬੰਦ ਕਰਵਾਇਆ। ਇਸ ਮੋਕੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਕਿਹਾ ਕਿ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨਜਦੀਕ ਲਗਾਇਆ ਗਿਆ ਮੀਟ ਦਾ ਲੰਗਰ ਕਾਫੀ ਨਿੰਦਣਯੋਗ ਹੈ। ਉਨਾਂ ਮੁਤਾਬਿਕ ਲੰਗਰ ਲਗਾਉਣ ਵਾਲੇ ਪੀਰਾਂ ਨੂੰ ਮੰਨਣ ਵਾਲੇ ਦੱਸੇ ਜਾ ਰਹੇ ਸਨ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਇਹੋ ਜਿਹੇ ਲੰਗਰ ਲਗਾਉਣ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਤੋਂ ਕੋਈ ਵੀ ਇਸ ਤਰਾਂ ਦੀ ਹਰਕਤ ਨਾ ਕਰ ਸਕੇ।ਓਧਰ ਮੀਟ ਦੇ ਲਗਾਏ ਗਏ ਲੰਗਰ ਦੀ ਸੂਚਨਾਂ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਦੇ ਅਧਿਕਾਰੀ ਮੋਕੇ ਤੇ ਪਹੁੰਚੇ ਤੇ ਲੰਗਰ ਲਗਾਉਣ ਵਾਲੇ ਲੋਕਾਂ ਨਾਲ ਗੱਲਾਬਤ ਕਰਕੇ ਇਸ ਲੰਗਰ ਨੂੰ ਬੰਦ ਕਰਵਾਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਲਈ ਹੀ ਇਸ ਲੰਗਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *