ਹੁਸ਼ਿਆਰਪੁਰ, 15 ਮਈ – ਹੁਸ਼ਿਆਰਪੁਰ-ਜਲੰਧਰ ਮਾਰਗ ‘ਤੇ ਪੈਂਦੇ ਨਸਰਾਲਾ ਦੇ ਨਜ਼ਦੀਕੀ ਪਿੰਡ ਖਲਵਾਣਾਂ ਨੂੰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।762 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਚੋਂ 42 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਜਿਸ ਤੋਂ ਬਾਅਦ ਲੋਕਾਂ ਨੇ ਜਦੋਂ ਪ੍ਰਾਈਵੇਟ ਲੈਬੋਰਟਰੀ ਤੋਂ ਟੈਸਟ ਕਰਵਾਇਆ ਤਾਂ ਅੱਧੇ ਲੋਕਾਂ ਦੀ ਰਿਪਰੋਟ ਨੈਗੇਟਿਵ ਆ ਗਈ। ਸਰਕਾਰ ਦੇ ਸਿਹਤ ਮਹਿਕਮੇ ਦੀ ਟੀਮ ਜਦੋਂ ਟੈਸਟਾਂ ਲਈ ਪਿੰਡ ਪਹੁੰਚੀ ਤਾਂ ਲੋਕ ਸਿਹਤ ਮਹਿਕਮੇ ਦੀ ਟੀਮ ਖਿਲਾਫ ਇਕੱਠੇ ਹੋ ਗਏ। ਪਿੰਡ ਵਾਸੀਆਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰੰਤੂ ਪਿੰਡ ਵਾਸੀਆਂ ਨੇ ਆਪਣੀਆਂ ਕੋਰੋਨਾ ਰਿਪੋਰਟਾਂ ਦਿਖਾ ਦਿੱਤੀਆਂ।ਸਥਿਤੀ ਤਣਾਅਪੂਰਨ ਹੁੰਦੀ ਦੇਖ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਜਿਸ ਤੋਂ ਬਾਅਦ ਸਿਹਤ ਮਹਿਕਮੇ ਦੀ ਟੀਮ ਵੀ ਉੱਥੋਂ ਚਲੀ ਗਈ।