ਫਿਲੌਰ, 28 ਮਾਰਚ (ਪ੍ਰਦੀਪ ਰਾਜਾ) – ਫਿਲੌਰ ਨਜ਼ਦੀਕ ਪਿੰਡ ਅੱਟੀ ਵਿਖੇ ਮਾਹੌਲ ਉਸ ਸਮੇਂ ਦਹਿਸ਼ਤ ਭਰਿਆ ਬਣ ਗਿਆ ਜਦੋਂ ਇੱਕ 85 ਸਾਲਾ ਬਜੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਸੂਚਨਾਂ ਪਿੰਡ ਵਾਸੀਆਂ ਨੂੰ ਮਿਲੀ। ਉਕਤ ਬਜੁਰਗ ਮਹਿਲਾ ਦੇ ਕਤਲ ਦੀ ਸੂਚਨਾਂ ਮਿਲਦੇ ਸਾਰ ਹੀ ਐੱਸ.ਪੀ.ਡੀ ਜਲੰਧਰ ਤੇ ਡੀ.ਐੱਸ.ਪੀ ਫਿਲੌਰ ਹਰਲੀਨ ਸਿੰਘ ਪੁਲਿਸ ਪਾਰਟੀ ਨਾਲ ਵਾਰਦਾਤ ਵਾਲੀ ਜਗਾ ‘ਤੇ ਪਹੁੰਚੇ, ਜਿਨ੍ਹਾ ਨੇ ਮੌਕੇ ‘ਤੇ ਜਾ ਕੇ ਜਿੱਥੇ ਕਤਲ ਦੀ ਜਾਣਕਾਰੀ ਹਾਸਿਲ ਕੀਤੀ ਉਥੇ ਹੀ ਉਨਾਂ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ ਵੀ ਚੈੱਕ ਕੀਤੇ। ਉੁਕਤ ਵਾਰਦਾਤ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਮ੍ਰਿਤਕ ਬਜੁਰਗ ਜੀਤੋ ਦੀ ਲੜਕੀ ਸੱਤਿਆ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ।