ਚੰਡੀਗੜ੍ਹ, 1 ਅਪ੍ਰੈਲ – ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ਨੂੰ ਲੈ ਕੇ ਪਾਸ ਹੋਏ ਮਤੇ ਉੱਪਰ ਆਪਣਾ ਪੱਖ ਰੱਖਦਿਆ ਭਾਜਪਾ ਵੱਲੋਂ ਪੱਤਰਕਾਰ ਵਾਰਤਾ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਨਵੀਂ ਪਰੰਪਰਾ ਸ਼ੁਰੂ ਹੋ ਗਈ ਹੈ ਤੇ ਆਪਣੀਆ ਨਾਕਾਮੀਆਂ ਨੂੰ ਲੁਕਾਉਣ ਲਈ ਕੇਂਦਰ ‘ਤੇ ਦੋਸ਼ ਲਗਾਏ ਜਾ ਰਹੇ ਹਨ।ਲੋਕਾਂ ਦਾ ਧਿਆਨ ਮੁੱਦਿਆ ਤੋਂ ਭਟਕਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ ਤੇ ਸੈਸ਼ਨ ‘ਚ ਤੱਥਹੀਣ ਚਰਚਾ ਹੋਈ ਹੈ।ਵਿਧਾਨ ਸਭਾ ‘ਚ ਸਾਨੂੰ ਆਪਣਾ ਪੂਰਾ ਪੱਖ ਵੀ ਰੱਖਣ ਨਹੀਂ ਦਿੱਤਾ ਗਿਆ। ਚੰਡੀਗੜ੍ਹ ‘ਤੇ ਭਾਜਪਾ ਦਾ ਸਟੈਂਡ ਪਹਿਲੇ ਦਿਨ ਤੋਂ ਸਾਫ ਹੈ ਤੇ ਕੇਂਦਰ ਦਾ ਫੈਸਲਾ ਸੰਘਵਾਦ ਉੱਪਰ ਹਮਲਾ ਕਿਵੇਂ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਕਰਮਚਾਰੀਆਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ ਤੇ ਉਨ੍ਹਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਹੀ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।ਚੰਡੀਗੜ੍ਹ ‘ਤੇ ਪੰਜਾਬ ਦਾ ਅਧਿਕਾਰ ਹੈ ਤੇ ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਨਾਲ ਇਹ ਅਧਿਕਾਰ ਖਤਮ ਨਹੀਂ ਹੋਣ ਲੱਗਾ।ਅਸੀਂ ਪ੍ਰਸਤਾਵ ਦਾ ਸਦਨ ‘ਚ ਵਿਰੋਧ ਕੀਤਾ ਸੀ ਪਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦੱਬ ਦਿੱਤਾ ਗਿਆ।