ਗੁਰੂਗ੍ਰਾਮ, 1 ਅਪ੍ਰੈਲ – ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ‘ਤੇ ਪਾਸ ਹੋਏ ਮਤੇ ਉੱਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਜਿਹੇ ਪ੍ਰਸਤਾਵ ਪਹਿਲਾਂ ਵੀ ਆ ਚੁੱਕੇ ਹਨ। ਚੰਡੀਗੜ੍ਹ ਉੱਤੇ ਹਰਿਆਣਾ ਦਾ ਵੀ ਉੱਨਾ ਹੱਕ ਹੈ, ਜਿੰਨਾ ਪੰਜਾਬ ਵੱਲੋਂ ਜਤਾਇਆ ਜਾ ਰਿਹਾ ਹੈ।ਚੰਡੀਗੜ੍ਹ 60:40 ਦੇ ਅਨੁਪਾਤ ਨਾਲ ਵੰਡਿਆ ਗਿਆ ਸੀ ਤੇ ਪੰਜਾਬ ਦੇ ਨਾਲ ਚੰਡੀਗੜ੍ਹ ਹਰਿਆਣਾ ਦੀ ਵੀ ਰਾਜਧਾਨੀ ਰਹੇਗਾ। ਇਸ ਕਰਕੇ ਇੱਕ ਪਾਸੇ ਅਜਿਹਾ ਪ੍ਰਸਤਾਵ ਲਿਆਉਣ ਬੇਈਮਾਨੀ ਹੈ।