ਚੰਡੀਗੜ੍ਹ, 1 ਅਪ੍ਰੈਲ – ਪੰਜਾਬ ਵਿਧਾਨ ਸਭਾ ‘ਚ ਚੰਡੀਗੜ੍ਹ ਨੂੰ ਲੈ ਕੇ ਪਾਸ ਹੋਏ ਮਤੇ ‘ਤੇ ਬੋਲਦਿਆ ਇਨੈਲੋ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਵਿਚ ਇੱਕ ਮਤਾ ਪਾਸ ਕੀਤਾ ਗਿਆ ਹੈ। ਵੈਸੇ ਤਾਂ ਪੰਜਾਬ ਦੇ ਨੇਤਾ ਹਰਿਆਣਾ ਨੂੰ ਛੋਟਾ ਭਰਾ ਕਹਿੰਦਾ ਹੈ, ਪਰ ਅੱਜ ਸਾਰੇ ਹਰਿਆਣਾ ਦੇ ਹਿਤਾਂ ਨੂੰ ਮਾਰਨ ਦਾ ਫੈਸਲਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹਦਿਾ ਹੈ। ਸੈਸ਼ਨ ਵਿਚ ਐੱਸ.ਵਾਈ.ਐੱਲ ਅਤੇ ਚੰਡੀਗੜ੍ਹ ‘ਤੇ ਮਤਾ ਪਾਸ ਕਰਕੇ ਪੰਜਾਬ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਅਜਿਹਾ ਕਰਦੀ ਹੈ ਤਾਂ ਅਸੀਂ ਹਰਿਆਣਾ ਸਰਕਾਰ ਦਾ ਸਮਰਥਨ ਕਰਾਂਗੇ। ਨਹੀਂ ਤਾਂ ਲੋਕਾਂ ਵਿਚ ਜਾ ਕੇ ਇਸ ਫੈਸਲੇ ਦਾ ਵਿਰੋਧ ਕਰਾਂਗੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖਾਂਗਾ।ਚੰਡੀਗੜ੍ਹ ਉੱਪਰ ਹਰਿਆਣਾ ਦਾ ਵੀ ਅਧਿਕਾਰ ਹੈ।