ਜਲੰਧਰ, 2 ਅਪ੍ਰੈਲ – ਵਿਧਾਨ ਸਭਾ ਹਲਕਾ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮਾਨ ਸਰਕਾਰ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰ ਅਫਸਰਾਂ ਦੇ ਤਬਾਦਲੇ ਕਿਉਂ ਹੋਏ ਹਨ? ਐੱਸ.ਐੱਸ.ਪੀ ਹੁਸ਼ਿਆਰਪੁਰ ਧਰੁਮਨ ਐੱਚ ਨਿੰਬਲੇ ਨੇ ਮਾਈਨਿੰਗ ਮਾਫੀਆ ਖਿਲਾਫ ਹਿੰਮਤ ਦਿਖਾਈ ਹੈ।ਉਨ੍ਹਾਂ ਦਾ ਤਬਾਦਲਾ ਕਿਉਂ ਹੋਇਆ ਹੈ?