ਫਗਵਾੜਾ,16 ਮਈ (ਰਮਨਦੀਪ) :- ਫਗਵਾੜਾ ਵਿੱਚ ਕੋਰੋਨਾ ਦੇ ਪ੍ਰਕੋਪ ਨੂੰ ਵੱਧਣ ਤੋਂ ਰੋਕਣ ਲਈ ਜਿੱਥੇ ਕਿ ਪ੍ਰਸ਼ਾਸ਼ਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਉਥੇ ਹੀ ਇਸ ਬਿਮਾਰੀ ਨਾਲ ਗ੍ਰਸਤ ਹੋਣ ਵਾਲੇ ਏਰੀਏ ਭਗਤਪੁਰਾ ਨੂੰ ਪ੍ਰਸ਼ਾਸ਼ਨ ਮਾਈਕਰੋ ਕੰਨਟੈਨਮੈਂਟ ਜੋਨ ਘੋਸ਼ਿਤ ਕਰਨ ਜਾ ਰਿਹਾ ਹੈ। ਇਸ ਨੂੰ ਲੈ ਕੇ ਪਹਿਲਾ ਤੋਂ ਸੀਲ ਕੀਤੇ ਏਰੀਏ ਮਹੱੁਲਾ ਭਗਤਪੁਰਾ ਅਤੇ ਸੰਤ ਨਗਰ ਦਾ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਵੱਲੋਂ ਦੋਰਾ ਕੀਤਾ ਗਿਆ। ਜਦ ਕਿ ਐੱਸ.ਡੀ.ਐੱਮ ਫਗਵਾੜਾ ਵੱਲੋਂ ਸਰਾਏਂ ਰੋਡ ਵਿਖੇ ਸਬਜੀ ਵਾਲੀਆ ਰੇਹੜੀਆ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੋਕੇ ਐੱਸ.ਡੀ.ਐੱਮ ਫਗਵਾੜਾ ਸ਼ਾਇਰੀ ਮਲਹੋਤਰਾ ਨੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਅੱਗੇ ਨਾ ਫੈਲ ਸਕੇ ਇਸ ਲਈ ਮਹੱੁਲਾ ਭਗਤਪੁਰਾ ਨੂੰ ਮਾਈਕਰੋਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨਾਂ ਆਖਿਆ ਕਿ ਸਰਾਏਂ ਰੋਡ ਤੇ ਉਨਾਂ ਵੱਲੋ ਸਬਜੀ ਦੀਆਂ ਰੇਹੜੀਆਂ ਵਾਲਿਆ ਦੇ ਪਾਸ ਅਤੇ ਨੈਗਟਿਵ ਰਿਪੋਰਟਾ ਵੀ ਚੈਕ ਕੀਤੀਆ ਗਈਆ। ਉਨਾਂ ਸਮੂਹ ਰੇਹੜੀਆ ਵਾਲਿਆਂ ਨੂੰ ਹਦਾਇਤਾਂ ਜਾਰੀ ਕੀਤੀਆ ਕਿ ਉਹ ਇੱਕ ਥਾ ਰੁਕਣ ਦੀ ਬਜਾਏ ਘੁੰਮ ਘੁੰਮ ਕੇ ਹੀ ਸਬਜੀ ਜਾ ਫਲ ਵੇਚਣ। ਜਿਆਦਾ ਰਸ਼ ਵਾਲੇ ਏਰੀਏ ਵਿੱਚ ਜਮਾਂ ਹੋਣ ਵਾਲੇ ਰਸ਼ ਬਾਰੇ ਬੋਲਦਿਆ ਉਨਾਂ ਕਿਹਾ ਕਿ ਇਸ ਸਬੰਧੀ ਡੀ.ਐੱਸ.ਪੀ ਫਗਵਾੜਾ ਪਰਮਜੀਤ ਸਿੰਘ ਨੂੰ ਰੋਜਾਨਾ ਹੀ ਚੈੱਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆ ਗਈਆ ਹਨ।ਇਸ ਦੇ ਨਾਲ ਹੀ ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਸਰਕਾਰ ਵੱਲੋ ਜਾਰੀ ਕੀਤੀਆ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਾਵਧਾਨੀ ਵਰਤਨ