ਜਲੰਧਰ,16 ਮਈ :-ਜਲੰਧਰ ਦੇ ਮਾਨ ਮੈਡੀਸਿਟੀ ਹਸਪਤਾਲ ‘ਚ ਅਜੇ ਬੀਤੀ ਰਾਤ ਵੀ ਖੁਬ ਹੰਗਾਮਾ ਹੋਇਆ ਸੀ ਤੇ ਇਸ ਦੋਰਾਨ ਮਰੀਜ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਨੇ ਹਸਪਤਾਲ ਉਪਰ ਖਾਲੀ ਸਿਲੰਡਰ ਦੇਣ ਦੇ ਗੰਭੀਰ ਦੋਸ਼ ਲਗਾਏ ਸਨ ਜਿਸ ਦਾ ਮਾਮਲਾ ਅਜੇ ਸੁਲਝਿਆ ਵੀ ਨਹੀ ਸੀ ਇੱਕ ਹੋਰ ਨਵੇਂ ਉੱਠੇ ਵਿਵਾਦ ਨੇ ਹਸਪਤਾਲ ਦੇ ਪ੍ਰਬੰਧਕਾਂ ਦੀ ਚਿੰਤਾਂ ਵਿੱਚ ਹੋਰ ਵਾਧਾ ਕਰ ਦਿੱਤਾ। ਇਸ ਦੋਰਾਨ ਸ਼ਹੀਦ ਆਰਮੀ ਅਫਸਰ ਦੀ ਪਤਨੀ ਰਾਜ ਕੁਮਾਰੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਰੀਜ ਦੇ ਇਲਾਜ ਵਿੱਚ ਲਾਪ੍ਰਵਾਹੀ ਅਤੇ ਸਟਾਫ ਵੱਲੋਂ ਗੁਰਵਿਵਹਾਰ ਕਰਨ ਦੇ ਦੋਸ਼ ਲਗਾਏ।ਮ੍ਰਿਤਕਾ ਦੇ ਬੇਟੇ ਨੇ ਕਿਹਾ ਕਿ ਇੱਕ ਮਹੀਨਾ ਪਹਿਲਾ ਹੀ ਉਸ ਦੀ ਮਾਂ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਹਸਪਤਾਲ ਵਿੱਚ ਦਾਖਿਲ ਕੀਤਾ ਗਿਆ ਸੀ ਤੇ 15 ਦਿਨਾਂ ਬਾਅਦ ਉਸ ਦੀ ਮਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆ ਗਈ ਸੀ। ਪਰ ਲੂਜ ਮੋਸ਼ਨ ਅਤੇ ਬਕੱਡ ਪ੍ਰੈਸ਼ਰ ਦਾ ਇਲਾਜ ਚੱਲ ਰਿਹਾ ਸੀ ਤੇ ਸਵੇਰੇ ਡਾਕਟਰਾਂ ਨੇ ਉਸ ਦੀ ਮਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਨਾਂ ਕਿਹਾ ਕਿ ਹਸਪਤਾਲ ਦੇ ਸਟਾਫ ਵੱਲੋ ਜਿੱਥੇ ਉਨਾਂ ਦੇ ਮਾਂ ਦੇ ਇਲਾਜ ਵਿੱਚ ਕੁਤਾਹੀ ਵਰਤੀ ਗਈ ਹੈ ਉਥੇ ਹੀ ਉਨਾਂ ਹਸਪਤਾਲ ਦੇ ਬਾਊਂਸਰਾਂ ਉਪਰ ਵੀ ਧੱਕਾਮੱੁਕੀ ਕਰਨ ਦੇ ਦੋਸ਼ ਲਗਾਏ ।ਉਧਰ ਜਦੋਂ ਸਕਿਓਰਟੀ ਗਾਰਡ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹ ਮਿਡੀਆ ਨੂੰ ਹੀ ਬਾਹਰ ਨਿਕਲਣ ਲਈ ਕਹਿਣ ਲੱਗਾ।ਇਸ ਦੋਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਉਕਤ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਮੋਕੇ ਤੇ ਪਹੁੰਚੀ ਹੈ ਤੇ ਦੋਵਾਂ ਧਿਰਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ।