ਨਵੀਂ ਦਿੱਲੀ, 20 ਅਪ੍ਰੈਲ – ਦਿੱਲੀ ਦੇ ਜਹਾਂਗੀਰਪੁਰੀ ਵਿਖੇ ਹੋਈ ਹਿੰਸਾ ਨੂੰ ਲੈ ਕੇ ਉੱਤਰੀ ਦਿੱਲੀ ਨਗਰ ਨਿਗਮ ਨੇ ਹਿੰਸਾ ਵਾਲੀ ਜਗ੍ਹਾ ‘ਤੇ 20 ਅਤੇ 21 ਅਪ੍ਰੈਲ ਨੂੰ ਬੁਲਡੋਜ਼ਰ ਚਲਾਉਣ ਦਾ ਹੁਕਮ ਦਿੱਤਾ ਸੀ। ਇਸ ਨੂੰ ਲੈ ਕੇ ਫੁੱਟਪਾਥ ਅਤੇ ਸੜਕਾਂ ਉੱਪਰ ਨਾਜਾਇਜ ਕਬਜ਼ੇ ਅਤੇ ਨਾਜਾਇਜ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹਿਆ ਗਿਆ। ਇਸ ਕਾਰਵਾਈ ਨੂੰ ਦੇਖਦੇ ਹੋਏ 1500 ਜਵਾਨ ਤਾਇਨਾਤ ਕੀਤੇ ਗਏ ਹਨ।ਓਧਰ ਜਮੀਅਤ-ਉਲੇਮਾ-ਏ-ਹਿੰਦ ਦੇ ਬੁਲਡੋਜ਼ਰ ਚੱਲਣ ਖਿਲਾਫ ਸੁਪਰੀਮ ਕੋਰਟ ਦਾ ਰੁਖ ਕੀਤਾ ਤਾਂ ਸੁਪਰੀਮ ਕੋਰਟ ਨੇ ਬੁਲਡੋਜ਼ਰ ਉੱਪਰ ਰੋਕ ਲਗਾਉਂਦੇ ਹੋਏ ਸਥਿਤੀ ਜਿਉ ਦੀ ਤਿਉ ਰੱਖਣ ਲਈ ਕਿਹਾ ਹੈ। ਹਾਲਾਂਕਿ ਸੁਪਰੀਮ ਕੋਰਟ ਦੇ ਹੁਕਮ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ਨਗਰ ਨਿਗਮ ਵੱਲੋਂ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਜਾਰੀ ਹੈ।