ਨਵੀਂ ਦਿੱਲੀ, 19 ਮਈ – ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਪਹਿਲੀ ਵਾਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗ੍ਰਹਿ ਮੰਤਰੀ ਨਾਲ ਪੰਜਾਬ ਦੇ ਪਾਣੀ ਅਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਗ੍ਰਹਿ ਮੰਤਰੀ ਤੋਂ ਸਰਹੱਦੀ ਸੁਰੱਖਿਆ ਨੂੰ ਦੇਖਦੇ ਹੋਏ ਐਂਟੀ ਡਰੋਨ ਤਕਨੀਕ ਅਤੇ ਪੈਰਾ ਮਿਲਟਰੀ ਦੀਆਂ ਕੰਪਨੀਆਂ ਮੰਗੀਆਂ ਹਨ ਤੇ ।ਸ਼ਾਮ ਨੂੰ ਪੈਰਾ ਮਿਲਟਰੀ ਦੀਆਂ 10 ਕੰਪਨੀਆਂ ਮਿਲ ਜਾਣਗੀਆਂ।