ਅੰਮ੍ਰਿਤਸਰ ਦੇ ਰਈਆ ਸਥਿਤ ਗਲੀ ਲਾਇਲਪੁਰੀ ਵਿੱਚ ਲੁਟੇਰਿਆ ਨੇ ਘਰ ਵਿੱਚ ਦਾਖਲ ਹੋ ਕੇ ਡੇਢ ਕਿਲੋ ਸੋਨਾ ਅਤੇ 1.50 ਲੱਖ ਰੁਪਏ ਲੁੱਟਣ ਦੇ ਨਾਲ ਹੀ ਘਰ ਵਿੱਚ ਮੌਜੂਦ ਲੜਕੇ ਯੁਵਰਾਜ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਯੁਵਰਾਜ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਸਥਿਤੀ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਰਈਆ ਸ਼ਹਿਰ ਅਤੇ ਇਸਦੇ ਆਸ ਪਾਸ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ। ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਮੌਕੇ `ਤੇ ਹਸਪਤਾਲ ਪੁੱਜ ਕੇ ਲੜਕੇ ਦੇ ਬਿਆਨ ਦਰਜ ਕੀਤੇ ਗਏ। ਜ਼ਖ਼ਮੀ ਯੁਵਰਾਜ ਨੇ ਦੱਸਿਆ ਕਿ ਹਥਿਆਰਬੰਦ ਨੌਜਵਾਨ ਜਾਂਦੇ ਸਮੇਂ ਉਸਦਾ ਆਈਫੋਨ 13 ਅਤੇ ਉਸਦੀ ਭੈਣ ਕੋਲੋ ਆਈਫੈਨ 11 ਵੀ ਨਾਲ ਲੈ ਗਏ।