ਨੋਇਡਾ ਵਿੱਚ ਇੱਕ ਸ਼ਰਾਬੀ ਡਰਾਈਵਰ ਨੇ ਤਿੰਨ ਭੈਣਾਂ ਤੇ ਕਾਰ ਚੜਾ ਦਿੱਤੀ। ਹਾਦਸੇ ‘ਚ ਇਕ ਭੈਣ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਤਿੰਨ ਭੈਣਾਂ ਬਾਜ਼ਾਰ ‘ਚ ਸਬਜ਼ੀ ਲੈਣ ਆਈਆਂ ਸੀ। ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਜ਼ਖ਼ਮੀ ਹੋਈ ਸਭ ਤੋਂ ਛੋਟੀ ਭੈਣ ਦੀ ਹਸਪਤਾਲ ਵਿੱਚ ਮੌਤ ਹੋ ਗਈ। 2 ਭੈਣਾਂ ਦਾ ਇਲਾਜ ਚੱਲ ਰਿਹਾ ਹੈ। ਦੋਵੇਂ ਜ਼ਖ਼ਮੀ ਬੱਚੀਆਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ 6 ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਏਸੀਪੀ ਰਜਨੀਸ਼ ਵਰਮਾ ਨੇ ਦੱਸਿਆ ਕਿ ਕਾਰ ਵਿੱਚੋਂ ਬੀਅਰ ਦੀ ਬੋਤਲ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਨੁਸਾਰ ਪੁਸ਼ਪਾ ਪਤਨੀ ਨਰਿੰਦਰ ਕੁਮਾਰ ਵਾਸੀ ਖਜੂਰ ਕਾਲੋਨੀ, ਸਦਰਪੁਰ ਦੀਆਂ ਤਿੰਨ ਬੇਟੀਆਂ 6 ਸਾਲਾ ਰੀਆ, 15 ਸਾਲਾ ਅਨੂ ਅਤੇ 18 ਸਾਲਾ ਅੰਕਿਤਾ ਨਾਲ ਸੋਮਵਾਰ ਨੂੰ ਬਾਜ਼ਾਰ ਗਈ ਹੋਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ