ਗੁਰਾਇਆਂ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਲੁਧਿਆਣਾ ਤੋਂ ਹੁਸ਼ਿਆਰਪੁਰ ਜਾ ਰਹੀ ਇੱਕ ਵਰਨਾ ਕਾਰ ਦੀ ਇੱਕ ਟਰੱਕ ਨਾਲ ਟੱਕਰ ਹੋਣ ਤੋਂ ਬਾਅਦ ਪਲਟੀਆਂ ਖਾ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਜਿੱਥੇ ਵਾਹਨ ਬੂਰੀ ਤਰਾਂ ਨਾਲ ਨੁਕਸਾਨੇ ਗਏ ਉਥੇ ਹੀ ਕਾਰ ਵਿੱਚ ਸਵਾਰ 2 ਵਿਅਕਤੀਆਂ ਦੇ ਕਾਰ ਦੇ ਏਅਰਬੇਗ ਖੁਲਣ ਨਾਲ ਮਾਮੁੂੰਲੀ ਸੱਟਾਂ ਵੱਜੀਆ। ਜਿਕਰਯੋਗ ਹੈ ਕਿ ਉਕਤ ਹਾਦਸੇ ਦੀ ਇੱਕ ਸੀ.ਸੀ.ਟੀ.ਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਕਾਰ ਚਾਲਕ ਟਰੱਕ ਨੂੰ ਗਲਤ ਸਾਈਡ ਓਵਰਟੇਕ ਕਰ ਰਿਹਾ ਸੀ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਵਰਨਾ ਕਾਰ ਨੂੰ ਤਲਵਾੜਾ ਦੇ ਕੌਸਲਰ ਪਵਨ ਕੁਮਾਰ ਚਲਾ ਰਹੇ ਸਨ। ਜਦ ਕਿ ਉਨਾਂ ਨਾਲ ਪੰਜਾਬ ਬਿਜਲੀ ਬੋਰਡ ਦੇ ਸਾਬਕਾ ਜੇ.ਈ ਰਾਕੇਸ ਕੁਮਾਰ ਵੀ ਮਜੋੂਦ ਸਨ। ਉਨਾਂ ਦੱਸਿਆ ਕਿ ਉਕਤ ਦੋਨੋਂ ਲੁਧਿਆਣਾ ਵਿਖੇ ਕੌਸਲਰ ਪਵਨ ਕੁਮਾਰ ਦੇ ਬੇੇਟੇ ਦੇ ਵਿਆਹ ਦਾ ਕਾਰਡ ਤੇ ਡੱਬੇ ਦੇ ਕੇ ਆਏ ਸਨ। ਪੁਲਿਸ ਅਧਿਕਾਰੀਆਂ ਮੁਤਾਬਿਕ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਕਾਰਨ ਲੱਗੇ ਜਾਮ ਨੂੰ ਖੁਲਵਾਇਆ ਤੇ ਹਾਦਸੇ ਦੇ ਕਾਰਨਾ ਦੀ ਜਾਂਚ ਸ਼ੁਰੂ ਕਰ ਦਿੱਤੀ।