ਬਾਜਵਾ ਵੱਲੋਂ ਸਾਬਕਾ PM ਮਨਮੋਹਨ ਸਿੰਘ ਨੂੰ ਫਰਜ਼ੀ ਕਹੇ ਜਾਣ ਦੀ ਸਿਰਸਾ ਨੇ ਕੀਤੀ ਨਿੰਦਾ, ਕਿਹਾ-‘ਸਿੱਖ ਕੌਮ ਦਾ ਕੀਤਾ ਅਪਮਾਨ’

ਪਠਾਨਕੋਟ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਾਬਕਾ PM ਮਨਮੋਹਨ ਸਿੰਘ ਨੂੰ ਫਰਜ਼ੀ ਕਹੇ ਜਾਣ ‘ਤੇ ਵਿਰੋਧੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਬਾਜਵਾ ਨੇ ਜਿਸ ਸਮੇਂ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ, ਉਸ ਦੌਰਾਨ ਰਾਹੁਲ ਗਾਂਧੀ ਵੀ ਮੰਚ ‘ਤੇ ਸਨ। ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਬਾਜਵਾ ਨੇ ਕਹਿ ਦਿੱਤਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਜਿਤਾ ਕੇ ਭੇਜਦੇ ਰਹੇ ਹਨ ਪਰ ਉਹ ਫਰਜ਼ੀ ਨੂੰ ਪ੍ਰਧਾਨ ਮੰਤਰੀ ਬਣਾਉਂਦੇ ਰਹੇ। ਸਪੱਸ਼ਟ ਹੈ ਕਿ ਸੋਨੀਆ ਗਾਂਧੀ ਵੱਲੋਂ ਸਾਬਕਾ ਮੁੱਖ ਮੰਤਰੀ ਮਨਮੋਹਨ ਸਿੰਘ ਨੂੰ ਹੀ ਦੋ ਵਾਰ ਅਹੁਦੇ ‘ਤੇ ਬਿਠਾਇਆ ਗਿਆ ਸੀ। ਮੰਚ ਤੋਂ ਬੋਲ ਰਹੇ ਬਾਜਵਾ ਨੇ ਦੋ ਵਾਰ ਬਿਨਾਂ ਨਾਂ ਲਏ ਬਿਨਾਂ ਫਰਜ਼ੀ ਨੂੰ ਪ੍ਰਧਾਨਮੰਤਰੀ ਬਣਾਉਣ ਦੀ ਗੱਲ ਕਹੀ। ਉਹ ਵਾਰ-ਵਾਰ ਰਾਹੁਲ ਗਾਂਧੀ ਨੂੰ ਮੰਚ ਤੋਂ ਵਾਅਦਾ ਕਰਨ ਦੀ ਗੱਲ ਕਰਦੇ ਰਹੇ ਕਿ ਇਸ ਵਾਰ ਚੋਣ ਜਿੱਤ ਕੇ ਜਾਣ ਤਾਂ ਉਹੀ ਪ੍ਰਧਾਨ ਮੰਤਰੀ ਬਣਨ। ਭਾਜਪਾ ਦੇ ਸਿੱਖ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਕਾਂਗਰਸੀ ਆਗੂ ਬਾਜਵਾ ਵੱਲੋਂ ਡਾ. ਮਨਮੋਹਨ ਸਿੰਘ ਦੀ ਬੇਇਜ਼ਤੀ ਕਰਨਾ ਦੁਖਦਾਈ ਹੈ ਜਿਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ। ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਚੱਕਰ ਵਿਚ ਇਕ ਸੀਨੀਅਰ ਨੇਤਾ ਜੋ ਕਿ ਦੇਸ਼ ਦੇ PM ਵੀ ਰਹੇ ਹਨ, ਉਨ੍ਹਾਂ ਨੂੰ ਫਰਜ਼ੀ ਤੱਕ ਹਿ ਦਿੱਤਾ। ਸਿਰਸਾ ਨੇ ਕਿਹਾ ਕਿ ਬੇਦਾਗ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਅਜਿਹੇ ਸ਼ਬਦ ਕਹਿਣਾ ਨਿੰਦਣਯੋਗ ਹੈ। ਇਹ ਸਿੱਖ ਕੌਮ ਲਈ ਸ਼ਰਮ ਦੀ ਗੱਲ ਹੈ ਜਦੋਂ ਕਿ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਕਾਂਗਰਸ ‘ਤੇ ਅਹਿਸਾਨ ਕੀਤਾ ਸੀ।

Leave a Reply

Your email address will not be published. Required fields are marked *