ਅੰਮ੍ਰਿਤਸਰ : PNB ‘ਚੋਂ 22 ਲੱਖ ਰੁ. ਦੀ ਲੁੱਟ ਦਾ ਮਾਮਲਾ ਸੁਲਝਿਆ, ਪੁਲਿਸ ਨੇ ਦੋਵੇਂ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਅੰਮ੍ਰਿਤਸਰ ‘ਚ 4 ਦਿਨ ਪਹਿਲਾਂ ਹੋਏ ਬੈਂਕ ਡਕੈਤੀ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਚੋਰਾਂ ਨੇ ਪੰਜਾਬ ਨੈਸ਼ਨਲ ਬੈਂਕ(PNB) ‘ਚੋਂ 22 ਲੱਖ ਦੀ ਚੋਰੀ ਕੀਤੀ ਸੀ। ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਅੰਮ੍ਰਿਤਸਰ ‘ਚ 16 ਫਰਵਰੀ ਨੂੰ ਦੁਪਹਿਰ 12:09 ਵਜੇ ਦੇ ਕਰੀਬ ਐਕਟਿਵਾ ‘ਤੇ ਆਏ ਦੋ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਕੈਂਟ ਬ੍ਰਾਂਚ ਰਾਣੀ ਕਾ ਬਾਗ ‘ਚ ਬੰਦੂਕ ਦੀ ਨੋਕ ‘ਤੇ ਕੁਝ ਹੀ ਮਿੰਟਾਂ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਲੁਟੇਰੇ ਕਰੀਬ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਬੈਂਕ ‘ਚ ਲੱਗੇ CCTV ਕੈਮਰੇ ਵਿਚ ਇਹ ਪੂਰੀ ਘਟਨਾ ਕੈਦ ਹੋ ਗਈ ਸੀ। ਪੁਲਿਸ ਵੱਲੋਂ ਉਸੇ ਦਿਨ ਬਿਨਾਂ ਮਾਸਕ ਦੇ ਇੱਕ ਲੁਟੇਰੇ ਦੀ ਤਸਵੀਰ ਵੀ ਹਾਸਲ ਕੀਤੀ ਗਈ ਸੀ। ਇਸ ਮਾਮਲੇ ਨੂੰ ਸੁਲਝਾਉਣ ਲਈ 10 ਪੁਲਿਸ ਦੀ ਟੀਮ ਬਣਾਈ ਗਈ ਸੀ, ਜਿਨ੍ਹਾਂ ਨੇ ਇਸ ਮਾਮਲੇ ਨੂੰ 4 ਦਿਨਾਂ ਦੇ ਅੰਦਰ ਹੀ ਸੁਲਝਾ ਲਿਆ। ਪੁਲਿਸ ਕਮਿਸ਼ਨਰ ਦੁਪਹਿਰ ਤੱਕ ਸਾਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ।

Leave a Reply

Your email address will not be published. Required fields are marked *