ਪੂਰਬੀ ਸਿੱਕਿਮ ਦੇ ਨਾਥੁਲਾ ‘ਚ ਸੋਮਗੋ ਝੀਲ ਨੇੜੇ ਬਰਫੀਲਾ ਤੂਫਾਨ ਆਇਆ ਹੈ। ਇਸ ਵਿੱਚ 150 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। 6 ਲੋਕਾਂ ਦੀ ਮੌਤ ਵੀ ਹੋਈ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਹ ਬਰਫ਼ਬਾਰੀ 15ਵੇਂ ਮੀਲ ‘ਤੇ ਆਈ ਹੈ। ਇਹ ਬਹੁਤ ਮਸ਼ਹੂਰ ਸੈਰ ਸਪਾਟਾ ਸਥਾਨ ਹੈ। ਸਥਾਨਕ ਲੋਕਾਂ ਮੁਤਾਬਕ ਇੱਥੇ ਅਚਾਨਕ ਐਵਲਾਂਚ ਆ ਗਿਆ। ਇਸ ਤੋਂ ਬਾਅਦ 150 ਤੋਂ ਵੱਧ ਲੋਕ ਬਰਫ਼ ਵਿੱਚ ਫਸ ਗਏ ਹਨ। ਬਰਫ ‘ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਬਰਫ਼ਬਾਰੀ ਕਾਰਨ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਰੇ ਤੂਫਾਨ ਕਰਕੇ ਟੂਰਿਸ ਬੱਸ ਬੇਕਾਬੂ ਹੋ ਗਈ ਤੇ ਸਿੱਧੀ ਖਾਈ ਵਿੱਚ ਜਾ ਡਿੱਗੀ। ਮਰਨ ਵਾਲਿਆਂ ਵਿਚ 4 ਪੁਰਸ਼, 1 ਔਰਤ ਅਤੇ ਇਕ ਬੱਚਾ ਸ਼ਾਮਲ ਹੈ। ਬਰਫ ਖਿਸਕਣ ਤੋਂ ਬਾਅਦ ਜ਼ਖਮੀਆਂ ਨੂੰ ਨੇੜੇ ਦੇ ਆਰਮੀ ਹਸਪਤਾਲ ਲਿਜਾਇਆ ਗਿਆ, ਜਿੱਥੇ 6 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਦੁਪਹਿਰ 12.20 ਵਜੇ ਵਾਪਰਿਆ। ਸਿੱਕਮ ਪੁਲਿਸ, ਸਿੱਕਮ ਦੀ ਟਰੈਵਲ ਏਜੰਟ ਐਸੋਸੀਏਸ਼ਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਅਤੇ ਵਾਹਨਾਂ ਦੇ ਡਰਾਈਵਰ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਚੈੱਕਪੋਸਟ ਦੀ ਇੰਸਪੈਕਟਰ ਜਨਰਲ ਸੋਨਮ ਤੇਨਜਿੰਗ ਭੂਟੀਆ ਨੇ ਦੱਸਿਆ ਕਿ ਪਾਸ ਸਿਰਫ਼ 13ਵੇਂ ਮੀਲ ਲਈ ਜਾਰੀ ਕੀਤੇ ਜਾਂਦੇ ਹਨ, ਪਰ ਸੈਲਾਨੀ ਜ਼ਬਰਦਸਤੀ 15ਵੇਂ ਮੀਲ ਵੱਲ ਜਾ ਰਹੇ ਹਨ। ਇਹ ਹਾਦਸਾ 15ਵੇਂ ਮੀਲ ‘ਤੇ ਵਾਪਰਿਆ। ਇਸ ਤੋਂ ਪਹਿਲਾਂ ਜਨਵਰੀ ਵਿੱਚ ਲੱਦਾਖ ਇਲਾਕੇ ਦੇ ਤੰਗੋਲ ਪਿੰਡ ਵਿੱਚ ਬਰਫੀਲੇ ਤੂਫਾਨ ਨੇ ਦੋ ਕੁੜੀਆਂ ਦੀ ਜਾਨ ਲੈ ਲਈ ਸੀ। ਇਸੇ ਤਰ੍ਹਾਂ ਪਿਛਲੇ ਸਾਲ ਉਤਰਕਾਸ਼ੀ ਵਿੱਚ ਐਵਲਾਂਚ ਨੇ ਭਾਰੀ ਤਬਾਹੀ ਮਚਾਈ ਸੀ ਅਤੇ 16 ਲੋਕਾਂ ਦੀ ਮੌਤ ਹੋ ਗਈ ਸੀ।