ਕੈਮਰੂਨ ਵਿਚ ਇੱਕ ਸਵਾਰੀਆਂ ਨਾਲ ਭਰੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 19 ਯਾਤਰੀਆਂ ਦੀ ਮੌਤ ਹੋ ਗਈ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ। ਟਰਾਂਸਪੋਰਟ ਮੰਤਰੀ ਜੀਨ-ਅਰਨੇਸਟ ਮਾਸੇਨਾ ਨਗਾਲੇ ਬਿਬੇਹੇ ਨੇ ਕਿਹਾ ਕਿ ਐਸੇਕਾ ਸ਼ਹਿਰ ਵੱਲ ਜਾ ਰਹੀ ਬੱਸ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿਤਾ, ਜਿਸ ਕਾਰਨ ਇਹ ਆ ਰਹੇ ਰੇਤ ਦੇ ਟਰੱਕ ਨਾਲ ਟਕਰਾ ਗਈ। ਉਹਨਾਂ ਨੇ ਦਸਿਆ ਕਿ ਹਾਦਸੇ ਵਿੱਚ ਬੱਸ ਵਿਚ ਸਵਾਰ ਜ਼ਿਆਦਾਤਰ ਸਵਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦਸਿਆ ਕਿ ਇਹ ਹਾਦਸਾ ਦੌਲਾ-ਏਡੀਆ ਰੋਡ ‘ਤੇ ਇਕ ਪੁਲਿਸ ਚੌਕੀ ਨੇੜੇ ਹੋਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਲਈ ਬੱਸ ਡਰਾਈਵਰ ਦੀ ਲਾਪਰਵਾਹੀ ਨਾਲ ਗੱਡੀ ਚਲਾਉਣ ਨੂੰ ਜ਼ੁੰਮੇਵਾਰ ਠਹਿਰਾਇਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ।