ਦਿਲ ਦਾ ਦੌਰਾ ਪੈਣ ਕਾਰਨ ASI ਦੀ ਮੌਤ

ਨਵਾਂਸ਼ਹਿਰ ਸਿਟੀ ਥਾਣੇ ‘ਚ ਡਿਊਟੀ ‘ਤੇ ਤਾਇਨਾਤ ਏ.ਐਸ.ਆਈ ਦੀ ਮੌਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਏ.ਐਸ.ਆਈ. ਪਵਨ ਕੁਮਾਰ (55) ਮਾਲੇਵਾਲ ਥਾਣਾ ਪੋਜੇਵਾਲ ਜ਼ਿਲ੍ਹਾ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ। ਅੱਜ ਪਵਨ ਕੁਮਾਰ ਨੂੰ ਅਚਾਨਕ ਛਾਤੀ ‘ਚ ਦਰਦ ਹੋਣ ਲੱਗਾ ਜਿਸ ਮਗਰੋਂ ਉਸ ਨੂੰ ਥਾਣਾ ਸਦਰ ਦੇ ਸਟਾਫ਼ ਨੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ। ਇਥੇ ਹੀ ਇਲਾਜ ਦੌਰਾਨ ਏ.ਐਸ.ਆਈ.ਪਵਨ ਕੁਮਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਏ.ਐਸ.ਆਈ. ਪਵਨ ਕੁਮਾਰ ਦੇ ਘਰ ਸੋਗ ਦੀ ਲਹਿਰ ਦੌੜ ਗਈ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੇ ਲੜਕੇ ਅਤੇ ਬੇਟੀ ਜੋ ਵਿਦੇਸ਼ ਵਿਚ ਹਨ, ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *