ਫਗਵਾੜਾ ਵਿਖੇ ਚੱਲਦੀ ਟ੍ਰੇਨ ‘ਚੋਂ ਹੇਠਾਂ ਡਿਗਣ ਨਾਲ ਇੱਕ ਨੌਜ਼ਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਜਦ ਕਿ ਉਸ ਦਾ ਦੂਸਰਾ ਸਾਥੀ ਜਖਮੀ ਹੋ ਗਿਆ। ਜਿਸ ਦਾ ਲੁਧਿਆਣਾ ਦੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀ.ਆਰ.ਪੀ ਫਗਵਾੜਾ ਦੇ ਇੰਚਾਰਜ ਏ.ਐੱਸ.ਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਝਹੈੜੂ ਰੇਲਵੇ ਸਟੇਸ਼ਨ ਨਜਦੀਕ 2 ਨੌਜ਼ਵਾਨ ਚੱਲਦੀ ਟ੍ਰੇਨ ਵਿੱਚੋਂ ਡਿੱਗ ਪਿਆ ਜਿਸ ਕਾਰਨ ਇਨਾਂ ਵਿੱਚੋ ਇੱਕ ਨੌਜ਼ਵਾਨ ਦੀ ਜਾਨ ਚਲੀ ਗਈ ਜਦ ਕਿ ਦੂਸਰਾ ਘੱਟ ਜਖਮੀ ਹੋਣ ਕਾਰਨ ਮੁੜ ਤੋਂ ਉਸੇ ਹੀ ਟ੍ਰੇਨ ਵਿੱਚ ਚੜ੍ਹ ਕੇ ਚਲਾ ਗਿਆ ਸੀ। ਉਨਾਂ ਦੱਸਿਆ ਕਿ ਮ੍ਰਿਤਕ ਨੌਜ਼ਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਨਾਂ ਦਾ ਲੜਕਾ ਅਨਿਲ ਕੁਮਾਰ ਪੱੁਤਰ ਲਾਲਾ ਵਾਸੀ ਸਿਰਸਾ ਆਪਣੇ ਦੋਸਤ ਨੀਰਜ ਨਾਲ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਵਾਪਿਸ ਹੇਮਕੁੰਟ ਸਾਹਿਬ ਟ੍ਰੇਨ ਵਿੱਚ ਆ ਰਹੇ ਸਨ। ਉਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਮ੍ਰਿਤਕ ਦੇਹ ਕਬਜੇ ਵਿੱਚ ਲੈ ਕੇ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।