ਗੈਂਗਸਟਰ ਕੁਲਦੀਪ ਜਗੀਨਾ ਦੀ ਗੋਲੀ ਮਾਰ ਕੇ ਹਤਿਆ, ਕੋਰਟ ਲਿਜਾਂਦੇ ਸਮੇਂ ਬਦਮਾਸ਼ਾਂ ਨੇ ਕੀਤਾ ਹਮਲਾ

ਗੈਂਗਸਟਰ ਕੁਲਦੀਪ ਜਗੀਨਾ ਦੀ ਰਾਜਸਥਾਨ ‘ਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਦਰਅਸਲ ਪੁਲਿਸ ਟੀਮ ਗੈਂਗਸਟਰ ਕੁਲਦੀਪ ਨੂੰ ਜੈਪੁਰ ਤੋਂ ਭਰਤਪੁਰ ਕੋਰਟ ਲੈ ਕੇ ਆ ਰਹੀ ਸੀ। ਇਸ ਦੌਰਾਨ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਰ ਦਿਤਾ। ਹਮਲੇ ‘ਚ ਕਈ ਗੋਲੀਆਂ ਲੱਗਣ ਨਾਲ ਗੈਂਗਸਟਰ ਕੁਲਦੀਪ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ‘ਚ ਮਿਰਚਾਂ ਪਾਈਆਂ ਅਤੇ ਫਿਰ ਗੈਂਗਸਟਰ ਦੇ ਗੋਲੀ ਮਾਰ ਕੇ ਫਰਾਰ ਹੋ ਗਏ। ਦੱਸ ਦੇਈਏ ਕਿ ਗੈਂਗਸਟਰ ਕੁਲਦੀਪ ਸਿੰਘ ਜਗੀਨਾ ਨੂੰ ਭਾਜਪਾ ਆਗੂ ਕਿਰਪਾਲ ਸਿੰਘ ਜਗੀਨਾ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਜੈਪੁਰ ਪੁਲਿਸ ਦੀ ਟੀਮ ਗੈਂਗਸਟਰ ਕੁਲਦੀਪ ਜਗੀਨਾ ਨੂੰ ਸਰਕਾਰੀ ਬੱਸ ਰਾਹੀਂ ਭਰਤਪੁਰ ਲੈ ਕੇ ਜਾ ਰਹੀ ਸੀ। ਭਰਤਪੁਰ ਦੇ ਅਮੋਲੀ ਟੋਲ ਪਲਾਜ਼ਾ ਨੇੜੇ ਜਗੀਨਾ ‘ਤੇ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ। ਬਦਮਾਸ਼ਾਂ ਨੇ ਕਰੀਬ 8-10 ਰਾਊਂਡ ਫਾਇਰ ਕੀਤੇ। ਇਸ ਦੌਰਾਨ ਗੋਲੀ ਲੱਗਣ ਕਾਰਨ ਜਗੀਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਟੀਮ ਨੇ ਗੈਂਗਸਟਰ ਜਗੀਨਾ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਣ ‘ਤੇ ਭਾਰੀ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਹੈ।

Leave a Reply

Your email address will not be published. Required fields are marked *