ਧਰਤੀ ਤੋਂ ਚੰਦਰਮਾ ਤੱਕ ਭਾਰਤ ਦੀ ਜੈ , ਚੰਦਰਮਾ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ, ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣਿਆ ਭਾਰਤ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਅਭਿਲਾਸ਼ੀ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰ ਕੇ ਇਤਿਹਾਸ ਰਚਿਆ। ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜੋ ਹੁਣ ਤੱਕ ਅਛੂਤ ਸੀ। ਇਸਰੋ ਦਾ ਅਭਿਲਾਸ਼ੀ ਚੰਦਰਮਾ ਮਿਸ਼ਨ ਚੰਦਰਯਾਨ-3 ਨੇ ਇਤਿਹਾਸ ਰਚ ਦਿੱਤਾ ਹੈ। ਲੈਂਡਰ ਮੋਡੀਊਲ (LM) ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਛੂਹ ਲਿਆ । ਪਰ ਕੀ ਤੁਹਾਨੂੰ ਪਤਾ ਹੈ ਕਿ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੇ ਤੁਰੰਤ ਬਾਅਦ ਕਈ ਰਿਕਾਰਡ ਕਾਇਮ ਕਰ ਲਿਆ ਹੈ । ਸਾਫਟ ਲੈਂਡਿੰਗ ਤੋਂ ਬਾਅਦ ਭਾਰਤ ਦੇ ਨਾਂ 3 ਰਿਕਾਰਡ ਦਰਜ ਹੋ ਗਏ ਹਨ । ਸਭ ਤੋਂ ਪਹਿਲਾਂ, ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਜਾਣ ਵਾਲਾ ਪਹਿਲਾ ਦੇਸ਼ ਹੋ ਗਿਆ ਹੈ ਅੱਜ ਤੱਕ ਕੋਈ ਵੀ ਦੇਸ਼ ਅਜਿਹਾ ਨਹੀਂ ਕਰ ਸਕਿਆ ਹੈ।

Leave a Reply

Your email address will not be published. Required fields are marked *