ਲਖਨਊ, 31 ਮਈ – ਯੂ.ਪੀ ਦੇ ਬਲਰਾਮਪੁਰ ਵਿਖੇ ਇੱਕ ਕੋਵਿਡ ਮਰੀਜ਼ ਦੀ ਲਾਸ਼ 2 ਵਿਅਕਤੀਆਂ ਵੱਲੋਂ ਰਾਪਤੀ ਨਦੀ ਵਿਚ ਸੁੱਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਕੋਵਿਡ ਪ੍ਰੋਟੋਕਾਲ ਦੇ ਤਹਿਤ ਕੋਵਿਡ ਮਰਜ਼ਿ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਸੀ ਤੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਨਦੀ ਵਿਚ ਸੁੱਟ ਦਿੱਤਾ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।