ਦਿੱਲੀ ਮਾਰਚ ਲਈ ਕਿਸਾਨਾਂ ਦੇ ਜੱਥੇ ਸ਼ੰਭੂ ਬਾਰਡਰ ਵੱਲ ਲਗਾਤਾਰ ਵਧ ਰਹੇ ਹਨ। ਪਟਿਆਲਾ ਦੇ ਮਹਿਮਦਪੁਰ ਮੰਡੀ ਤੋਂ ਕਿਸਾਨਾਂ ਦਾ ਵੱਡਾ ਜੱਥਾ ਬਾਈਪਾਸ ਤੋਂ ਹੁੰਦਾ ਹੋਇਆ, ਸ਼ੰਭੂ ਵੱਲ ਤੁਰਿਆ ਹੈ। ਇਸੇ ਤਰ੍ਹਾਂ ਹੀ ਦੇਵੀਗੜ੍ਹ ਕੋਲ ਪਟਿਆਲਾ ਪਹੇਵਾ, ਧਰਮੇੜੀ ਵੱਲ ਪਟਿਆਲਾ ਚੀਕਾ ਤੇ ਪਾਤੜਾਂ ਖਨੌਰੀ ਬਾਰਡਰ ‘ਤੇ ਹਰਿਆਣਾ ਪੁਲਿਸ ਦਾ ਸਖ਼ਤ ਪਹਿਰਾ ਹੈ। ਬਾਰਡਰ ਨਾਲ ਲਗਦੇ ਇਹਨਾਂ ਇਲਾਕਿਆਂ ਵਿਚ ਨੈੱਟ ਸੇਵਾਵਾਂ ਬੰਦ ਹੋ ਚੁੱਕੀਆਂ ਹਨ। ਬੀਤੀ ਸ਼ਾਮ ਤੋਂ ਪਟਿਆਲਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿਚ ਨੈੱਟ ਸੇਵਾ ਪ੍ਰਭਾਵਿਤ ਹੈ। ਕਿਸਾਨਾਂ ਦੇ ਕਾਫ਼ਲੇ ਮੁੱਖ ਸੜਕਾਂ ਦੇ ਨਾਲ ਲਿੰਕ ਰੋਡ ਤੋਂ ਵੀ ਹਰਿਆਣਾ ਬਾਰਡਰ ਵੱਲ ਵੱਧ ਰਹੇ ਹਨ। ਫਿਲਹਾਲ ਕੁਝ ਕੁ ਆਗੂ ਜੱਥੇ ਸ਼ੰਭੂ ਬਾਰਡਰ ਕੋਲ ਪੁੱਜੇ ਹਨ। ਪੁਲਿਸ ਇਥੇ ਪੁੱਜੇ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਹਨ। ਜਿਸ ਨਾਲ ਉਥੋਂ ਦੇ ਹਾਲਾਤ ਤਣਾਅਪੂਰਨ ਹੋ ਗਏ ਹਨ।