ਯੂਥ ਫਾਰ ਲੋਕ ਸੇਵਾ ਫਗਵਾੜਾ ਦਾ ਇਕ ਵਫਦ ਜੱਥੇਬੰਦੀ ਦੇ ਪ੍ਰਧਾਨ ਅਮਿਤ ਭਾਰਦਵਾਜ ਦੀ ਅਗਵਾਈ ਹੇਠ ਜਲੰਧਰ ਦੇ ਨਵਨਿਯੁਕਤ ਐਸ.ਪੀ. (ਓਪਰੇਸ਼ਨ) ਚੰਦ ਸਿੰਘ ਨੂੰ ਮਿਲਿਆ। ਵਫਦ ਵਿਚ ਬਲੱਡ ਡੋਨਰਜ਼ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਮਹੇ ਵੀ ਉਚੇਰੇ ਤੌਰ ਤੇ ਸ਼ਾਮਲ ਸਨ। ਇਸ ਦੌਰਾਨ ਵਫਦ ਵਲੋਂ ਗੁਲਦਸਤਾ ਭੇਂਟ ਕਰਕੇ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਅਮਿਤ ਭਾਰਦਵਾਜ ਨੇ ਦੱਸਿਆ ਕਿ ਐਸ.ਪੀ. ਚੰਦ ਸਿੰਘ ਜਿੱਥੇ ਆਪਣੀ ਡਿਊਟੀ ਪ੍ਰਤੀ ਪੂਰੀ ਇਮਾਨਦਾਰੀ ਨਾਲ ਸਮਰਪਿਤ ਹਨ, ਉੱਥੇ ਹੀ ਸਮਾਜ ਸੇਵਾ ‘ਚ ਵੀ ਉਹਨਾਂ ਦਾ ਵਢਮੁੱਲਾ ਯੋਗਦਾਨ ਰਹਿੰਦਾ ਹੈ। ਉਹ ਨਿਯਮਿਤ ਤੌਰ ਤੇ ਆਪਣਾ ਖੂਨਦਾਨ ਕਰਕੇ ਨੌਜਵਾਨਾਂ ਨੂੰ ਖੂਨਦਾਨ ਦੇ ਮਹੱਤਵ ਪ੍ਰਤੀ ਵੀ ਜਾਗਰੁਕ ਕਰਦੇ ਹਨ। ਉਹਨਾਂ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਐਸ.ਪੀ. ਚੰਦ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਸਮਾਜ ਭਲਾਈ ਦੇ ਪ੍ਰੋਜੈਕਟਾਂ ਵਿਚ ਉਹ ਯੂਥ ਫਾਰ ਲੋਕ ਸੇਵਾ ਅਤੇ ਖੂਨਦਾਨ ਵਿਚ ਬਲੱਡ ਡੋਨਰਜ਼ ਜਲੰਧਰ ਦਾ ਹਰ ਸੰਭਵ ਸਹਿਯੋਗ ਕਰਨਗੇ। ਵਫਦ ਵਿਚ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਬਾਬਾ, ਬਲਜੀਤ ਕੁਮਾਰ, ਸੰਗੀਤ, ਸੁਨੀਲ ਪਾਂਡੇ, ਸ਼ੁਭਮ, ਜਗਦੀਪ ਕੁਮਾਰ, ਪਵਨਦੀਪ ਢੰਡਾ, ਗਿਰੀਸ਼ ਢੰਡਾ, ਜਸਪ੍ਰੀਤ ਮਹੇ ਆਦਿ ਸ਼ਾਮਲ ਸਨ।