ਫਿਲੌਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸਕੂਲ ਪੜ੍ਹਾਉਣ ਜਾ ਰਹੀ ਅਧਿਆਪਕਾ ਦੀ ਸੜਕ ਹਾ.ਦਸੇ ਵਿੱਚ ਦ.ਰਦ.ਨਾ.ਕ ਮੌ.ਤ ਹੋ ਗਈ। ਇਸ ਹਾ.ਦਸੇ ਵਿੱਚ ਜਾ.ਨ ਗਵਾਉਣ ਵਾਲੀ ਅਧਿਆਪਕਾ ਦੀ ਪਹਿਚਾਣ ਜਲੰਧਰ ਦੇ ਪੂਰਨ ਪੁਰ ਦੀ ਰਹਿਣ ਵਾਲੀ ਜੇਸੀਕਾ ਪਤਨੀ ਰਾਹੁਲ ਪਰਵਾਨਾ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਜੇਸੀਕਾ ਲੁਧਿਆਣਾ ਦੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕ ਸੀ। ਇਹ ਹਾ.ਦਸਾ ਸੋਮਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਜਾ ਰਹੀ ਸੀ ਤਾਂ ਫਿਲੌਰ ਮੁੱਖ ਮਾਰਗ ‘ਤੇ ਟਾਇਰ ਫਟਨ ਕਾਰਨ ਫਲਾਈ ਓਵਰ ‘ਤੇ ਖੜ੍ਹੇ ਅਲਵਾਰੇ ਦੇ ਟੈਂਕਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਜਿਸ ਵਿੱਚ ਜੇਸੀਕਾ ਦੀ ਮੌਕੇ ‘ਤੇ ਹੀ ਮੌ./ਤ ਹੋ ਗਈ। ਇਸ ਘਟਨਾ ਸਬੰਧੀ ਕਾਰ ਦੇ ਚਾਲਕ ਰਾਮੇ ਸ਼ਾਹ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ, ਉਸਦੀਆਂ ਅੱਖਾਂ ਅੱਗੇ ਅਚਾਨਕ ਹਨੇਰਾ ਆ ਗਿਆ ਅਤੇ ਕਾਰ ਖੜ੍ਹੇ ਟੈਂਕਰ ਵਿੱਚ ਜਾ ਟਕਰਾਈ। ਉੱਥੇ ਹੀ ਟੈਂਕਰ ਚਾਲਕ ਰੋਣਕੀ ਰਾਮ ਨੇ ਦੱਸਿਆ ਕਿ ਉਹ ਆਪਣੇ ਟੈਂਕਰ ਦਾ ਟਾਇਰ ਬਦਲਣ ਲਈ ਖੜ੍ਹਾ ਸੀ। ਉਸ ਨੇ ਕਾਰ ਚਾਲਕ ਨੂੰ ਇਸ਼ਾਰਾ ਵੀ ਕੀਤਾ ਸੀ, ਪਰ ਉਸਦੇ ਬਾਵਜੂਦ ਵੀ ਕਾਰ ਚਾਲਕ ਉਸ ਦੇ ਟੈਂਕਰ ਵਿੱਚ ਆ ਟਕਰਾਇਆ। ਜਿਸ ਕਾਰਨ ਇਹ ਭਾ/ਣਾ ਵਾਪਰ ਗਿਆ । ਇਸ ਘਟਨਾ ਦਾ ਪਤਾ ਲੱਗਦਿਆਂ ਮੌਕੇ ‘ਤੇ ਪਹੁੰਚੇ ਥਾਣਾ ਫਿਲੌਰ ਦੇ ਏ.ਐਸ.ਆਈ.ਵਿਜੇ ਕੁਮਾਰ ਨੇ ਦੱਸਿਆ ਕਿ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਗਿਆ ਹੈ ਤੇ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।