ਪੰਜਾਬ ‘ਚ ਭਾਜਪਾ (BJP Punjab) ਤੇ ਅਕਾਲੀ ਦਲ (Shiromani Akali Dal) ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈਂਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ ਸ਼ਨਿਚਰਵਾਰ ਨੂੰ ਆਮ ਆਦਮੀ ਪਾਰਟੀ (AAP Punjab) ‘ਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਦੋਵਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਉਨ੍ਹਾਂ ਦੇ ਪਵਨ ਕੁਮਾਰ ਟੀਨੂੰ (Pawan Kumar Tinu) ਵੀ ਮੌਜੂਦ ਸਨ। ਇਸ ਮੌਕੇ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਦੋਵਾਂ ਆਗੂਆਂ ਦੇ ਆਉਣ ਨਾਲ ਜਲੰਧਰ ‘ਚ ਆਮ ਆਦਮੀ ਪਾਰਟਰੀ ਨੂੰ ਹੋਰ ਮਜ਼ਬੂਤੀ ਮਿਲੇਗੀ। CM @BhagwantMann ਜੀ ਦੀ ਅਗਵਾਈ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਜੀ ਦੀ ਮੌਜੂਦਗੀ ਦੌਰਾਨ ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈੰਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ AAP ਦੇ ਪਰਿਵਾਰ ‘ਚ ਹੋਏ ਸ਼ਾਮਿਲ।