ਅੱਜ ਤੜਕੇ ਥਾਣਾ ਆਦਮਪੁਰ ਅਧੀਨ ਆਉਂਦੀ ਚੌਂਕੀ ਅਲਾਵਲਪੁਰ ਦੇ ਬਿਲਕੁਲ ਸਾਹਮਣੇ ਗੰਦੇ ਨਾਲੇ ‘ਚੋਂ ਸਿਰ ਵੱਢੀ ਅਤੇ ਕੁੱਝ ਹਿੱਸਾ ਸੜੀ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਉਰਫ਼ ਰਿੰਕਾ ਜੋ ਕਿ ਦਿਹਾੜੀ ਕਰਨ ਵਾਲਾ ਮਜ਼ਦੂਰ ਸੀ। ਪਿੰਡ ਦੇ ਹੀ ਵਿਅਕਤੀ ਵੱਲੋਂ ਜਿਸਦਾ ਨਾਂ ਸੋਨੂੰ ਦੱਸਿਆ ਜਾ ਰਿਹਾ ਹੈ ਵੱਲੋਂ ਕਤਲ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਕਤ ਦੋਸ਼ੀ ਵੱਲੋਂ ਪਹਿਲਾਂ ਇਸਦੀ ਧੌਣ ਸਿਰ ਤੋਂ ਅਲੱਗ ਕਰ ਨਾਲੇ ਵਿਚ ਸੁੱਟ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੇ ਦੋਸ਼ੀ ਨੂੰ ਫੜ ਲਿਆ ਹੈ ਪਰ ਅਜੇ ਤੱਕ ਪਰਿਵਾਰ ਲਾਸ਼ ਚੁੱਕਣ ਨਹੀਂ ਦੇ ਰਿਹਾ ਤੇ ਉਸਦੇ ਸਿਰ ਨੂੰ ਲੱਭਣ ਦੀ ਮੰਗ ਕੀਤੀ ਜਾ ਰਹੀ ਹੈ।