ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਚਾਚੇ-ਭਤੀਜੇ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਬਲਾਚੌਰ ਦੇ ਏਐੱਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਰਮੇਸ਼ ਸਿੰਘ ਤੇ ਕਸ਼ਮੀਰ ਨੇ ਪੁਲਿਸ ਨੂੰ ਦੱਸਿਆ ਕਿ ਇਕ ਮਈ ਨੂੰ ਸ਼ਾਮ ਕਰੀਬ 4 ਵਜੇ ਉਸ ਦਾ ਛੋਟਾ ਭਰਾ ਉਮੇਸ਼ ਸਿੰਘ (23) ਪੌਂਟਾ ਸਾਹਿਬ ਹਿਮਾਚਲ ਤੋਂ ਮੋਟਰਸਾਈਕਲ ’ਤੇ ਚਾਚਾ ਗਣੇਸ਼ ਸਿੰਘ ਨਾਲ ਜਾ ਰਿਹਾ ਸੀ। ਉਨ੍ਹਾਂ ਦੇ ਪਿੱਛੇ-ਪਿੱਛੇ ਉਹ ਅਤੇ ਉਸ ਦਾ ਚਚੇਰਾ ਭਰਾ ਕਪਤਾਨ ਸਿੰਘ ਵੀ ਮੋਟਰਸਾਈਕਲ ’ਤੇ ਨਾਲ ਆ ਰਹੇ ਸਨ। ਰਾਤ ਨੂੰ ਜਦੋਂ ਉਹ ਬਕਾਪੁਰ ਨੇੜੇ ਬਲਾਚੌਰ ਪਹੁੰਚੇ ਤਾਂ ਅੱਗੇ ਤੋਂ ਆ ਰਹੇ ਟਰੱਕ ਚਾਲਕ ਨੇ ਗਲਤ ਸਾਈਡ ਤੋਂ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟਰੱਕ ਲੈ ਕੇ ਫ਼ਰਾਰ ਹੋ ਗਿਆ। ਹਾਦਸੇ ਵਿਚ ਚਾਚਾ ਗਣੇਸ਼ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਮੇਸ਼ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਤੇ ਪੁੱਜੀ ਸੜਕ ਸੁਰੱਖਿਆ ਪੁਲਿਸ ਫੋਰਸ ਦੇ ਮੁਲਾਜ਼ਮਾਂ ਨੇ ਉਸ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ। ਡਾਕਟਰ ਵੱਲੋਂ ਉੁਮੇਸ਼ ਸਿੰਘ ਦੀਆਂ ਗੰਭੀਰ ਸੱਟਾਂ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਪੁਲਿਸ ਤੋਂ ਟਰੱਕ ਚਾਲਕ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।