ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਸੀਲ ਕੀਤੀਆਂ 2 ਬਿਲਡਿੰਗਾਂ ਦੀਆਂ ਨਕਲੀ ਰਸੀਦਾਂ ਬਣਾ ਕੇ ਆਰਕੀਟੈਕਟ ਨੇ ਮਾਰੀ ਠੱਗੀ, ਨਿਗਮ ਕਮਿਸ਼ਨਰ ਨੇ ਕੀਤਾ ਖੁਲਾਸਾ

ਫਗਵਾੜਾ, 4 ਜੂਨ (ਰਮਨਦੀਪ) ਨਗਰ ਨਿਗਮ ਫਗਵਾੜਾ ਦੇ ਬਿਲਡਿੰਗ ਵਿਭਾਗ ਵੱਲੋਂ ਫਗਵਾੜਾ ‘ਚ ਸੀਲ ਕੀਤੀਆ ਦੋ ਬਿਲਡਿੰਗਾਂ ਦੀਆ ਦਿੱਤੀਆਂ ਗਈਆ ਦੋ ਰਸੀਦਾ ਨਕਲੀ ਨਿਕਲਣ ਤੋਂ ਬਾਅਦ ਇੱਕ ਆਰਕੀਟਿਕਟ ਵੱਲੋਂ ਵੱਡੇ ਪੱਧਰ ‘ਤੇ ਠੱਗੀ ਮਾਰਕੇ ਵੱਡਾ ਘੋਟਾਲਾ ਕੀਤਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਏ.ਡੀ.ਸੀ ਫਗਵਾੜਾ ਕਮ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੇ ਖੁੱਦ ਕੀਤੀ ਹੈ, ਉਨਾਂ ਦੱਸਿਆ ਕਿ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਬੰਗਾ ਰੋਡ ਖੋਥੜਾ ਰੋਡ ‘ਤੇ 2 ਬਿਲਡਿੰਗਾਂ ਸੀਲ ਕੀਤੀਆਂ ਗਈਆਂ ਸਨ। ਜਦੋਂ ਬਿਲਡਿੰਗਾ ਦੇ ਕਾਗਜ਼ ਪੱਤਰ ਚੈਕ ਕੀਤੇ ਤਾਂ 2 ਰਸੀਦਾਂ ਨਕਲੀ ਪਾਈਆਂ ਗਈਆਂ। ਉਨਾਂ ਕਿਹਾ ਕਿ ਸ਼ਾਮ ਨਗਰ ਦੇ ਗੁਰੂ ਆਕਕੇਟੈਕਟ ਵੱਲੋਂ ਇਕ ਰਸੀਦ ‘ਤੇ 61 ਤੋਂ 62 ਹਜ਼ਾਰ ਅਤੇ ਦੂਸਰੀ ਰਸੀਦ ‘ਤੇ 42 ਹਜ਼ਾਰ ਦੇ ਕਰੀਬ ਦੀ ਠੱਗੀ ਮਾਰੀ ਗਈ ਹੈ। ਏ.ਡੀ.ਸੀ ਕਮ ਨਗਰ ਨਿਗਮ ਕਮਿਸ਼ਨਰ ਵੱਲੋਂ ਉਕਤ ਆਰਕੇਟੈਕਟ ਦਾ ਲਾਈਸੈਂਸ ਰੱਦ ਕਰਕੇ ਐਫ.ਆਈ.ਆਰ ਦਰਜ ਕਰਨ ਅਤੇ ਆਕੇਟੈਕਟ ਦਾ ਸਾਰਾ ਰਿਕਾਰਡ ਚੈੱਕ ਕਰਨ ਦੇ ਆਰਡਰ ਦਿੱਤੇ ਗਏ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ 3 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਕਿ 15 ਦਿਨਾਂ ‘ਚ ਆਪਣੀ ਰਿਪੋਰਟ ਦੇਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਘੋਟਾਲੇ ਵਿਚ ਜੇਕਰ ਨਗਰ ਨਿਗਮ ਦਾ ਕੋਈ ਅਧਿਕਾਰੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

adv

Leave a Reply

Your email address will not be published. Required fields are marked *