ਫਗਵਾੜਾ, 4 ਜੂਨ (ਰਮਨਦੀਪ) – ਏ.ਡੀ.ਸੀ ਫਗਵਾੜਾ ਕਮ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿਸ ਤਰਾਂ ਲੋਕਾਂ ਨੇ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਹੈ ਉਸ ਤੋ ਸਾਫ ਹੈ ਕਿ ਆਉਣ ਵਾਲੇ ਸਮੇਂ ਜਲਦ ਹੀ ਭਾਰਤ ਕੋਰੋਨਾ ਮੁਕਤ ਹੋਵੇਗਾ। ਉਨਾਂ ਕਿਹਾ ਕਿ ਭਾਰਤ ਵਿੱਚ ਪਹਿਲਾਂ ਨਾਲੋਂ ਹੁਣ ਕੋਰੋਨਾ ਦੇ ਮਾਮਲਿਆਂ ਵਿਚ ਕਾਫੀ ਕਮੀ ਆਈ ਹੈ।ਉਨ੍ਹਾਂ ਸਮੂਹ ਫਗਵਾੜਾ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।