ਪਾਂਸ਼ਟਾ, 4 ਜੂਨ (ਰਜਿੰਦਰ) – ਫਗਵਾੜਾ ਨਜਦੀਕ ਪਿੰਡ ਸਾਹਨੀ ਵਿਖੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਬਿਰਧ ਅਨਾਥ ਅਪਾਹਿਜ ਨੇਤਰਹੀਣ ਆਸ਼ਰਮ ਵਿਖੇ ਰਹਿ ਰਹੇ ਬੇਸਹਾਰਿਆ ਦੇ ਸਿਹਤ ਵਿਭਾਗ ਵੱਲੋਂ ਲਏ ਗਏ ਕੋਰੋਨਾ ਸੈਂਪਲਾ ਤੋਂ ਬਾਅਦ 19 ਲੋਕਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਸੀ ਜਦ ਕਿ ਬਾਕੀ 33 ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਵੀਰਵਾਰ ਦੀ ਰਾਤ ਇਨਾਂ ਪਾਜੀਟਿਵ ਆਏ ਮਰੀਜਾਂ ਵਿੱਚੋਂ ਪਿਛਲੇ 9 ਸਾਲਾਂ ਤੋਂ ਆਸ਼ਰਮ ਵਿੱਚ ਰਹਿ ਰਹੇ ਹਰਭਜਨ ਸਿੰਘ ਮੌਤ ਹੋ ਗਈ।ਹਰਭਜਨ ਸਿੰਘ ਦੀ ਮੌਤ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।