ਚੰਡੀਗੜ੍ਹ ‘ਚ ਅੱਜ ਪ੍ਰੈੱਸ ਕਾਨਫੰਰਸ ਦੌਰਾਨ ਕਿਸਾਨ ਆਗੂਆਂ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਸ਼ੰਭੂ ਰੇਲਵੇ ਟ੍ਰੈਕ ਤੋਂ ਅੱਜ ਹੀ ਧਰਨਾ ਚੁੱਕਣ ਦਾ ਫੈਸਲਾ ਲਿਆ ਹੈ ਪਰ ਸੜਕਾਂ ‘ਤੇ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੁਣ ਉਹ BJP ਲੀਡਰਾਂ ਦੇ ਘਰਾਂ ਦੇ ਬਾਹਰ ਧਰਨਾ ਦਿਆਂਗੇ। ਜ਼ਿਕਰਯੋਗ ਹੈ ਕਿ ਕਿਸਾਨ 17 ਅਪ੍ਰੈਲ ਤੋਂ ਧਰਨੇ ‘ਤੇ ਡਟੇ ਹੋਏ ਹਨ।