ਸਮਰਾਲਾ ਦੇ ਕੋਲ ਰੋਪੜ ਰੋਡ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਸਵਾਰੀਆਂ ਨਾਲ ਭਰੀ ਬੋਲੈਰੋ ਗੱਡੀ ਸਰਹਿੰਦ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਦੋ ਬੱਚਿਆਂ ਸਣੇ ਚਾਰ ਦੀ ਮੌਤ ਹੋ ਗਈ ਹੈ। ਬਾਬਾ ਵਡਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੈਰੋ ਪਿਕਅੱਪ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਦੇ 15 ਤੋਂ 16 ਨਿਵਾਸੀ ਡੇਰਾ ਬਾਬਾ ਵਡਭਾਗ ਸਿੰਘ ਜੀ ਤੋਂ ਮੱਥਾ ਟੇਕ ਕੇ ਨਵੀਂ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸੀ ਤਾਂ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ‘ਤੇ ਪਿੰਡ ਪਵਾਤ ਦੇ ਪੁਲ ਕੋਲ ਇਕਦਮ ਮੋਟਰਸਾਈਕਲ ਅੱਗੇ ਆਉਣ ‘ਤੇ ਬੋਲੈਰੋ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਤੇ ਗੱਡੀ ਨਹਿਰ ‘ਚ ਜਾ ਡਿੱਗੀ। ਜਿਸ ਕਾਰਨ ਗੱਡੀ ਵਿੱਚ ਸਵਾਰ ਦੋ ਬੱਚੇ ਨਹਿਰ ਵਿੱਚ ਰੁੜ੍ਹ ਗਏ ਅਤੇ ਇੱਕ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਇੱਕ ਮਹਿਲਾ ਦੀ ਸ੍ਰੀ ਚਮਕੌਰ ਸਾਹਿਬ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ । ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿਚ ਜੁੱਟ ਗਿਆ ।