ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਰਾਤ ਨੂੰ ਸਪਲਾਈ ਹੋਣ ਵਾਲੀ ਬਿਜਲੀ ਮਹਿੰਗੀ ਹੋਈ ਹੈ। 50 ਫੀਸਦੀ ਫਿਕਸ ਚਾਰਜ ਕੀਤੇ ਗਏ ਹਨ। ਘਰੇਲੂ ਬਿਜਲੀ ਦੇ ਨਾਲ-ਨਾਲ ਇੰਡਸਟਰੀਅਲ ਬਿਜਲੀ ਵੀ ਮਹਿੰਗੀ ਹੋਈ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪਲਾਈ ਹੋਣ ਵਾਲੀ ਬਿਜਲੀ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ। ਬਿਜਲੀ ਦੀ ਪ੍ਰਤੀ ਯੂਨਿਟ ਰੇਟ ‘ਚ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਰਹਿਣਗੀਆਂ। ਇਸ ਦੌਰਾਨ ਸਾਰੀਆਂ ਕੈਟਾਗਰੀ ਦੇ ਰੇਟਾਂ ਵਿਚ ਬਦਲਾਅ ਹੋਵੇਗਾ। ਦੱਸ ਦੇਈਏ ਕਿ ਪੰਜਾਬ ਵਿਚ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਹੈ। ਹਾਲਾਂਕਿ ਜੇਕਰ ਇਸ ਨਾਲ ਇਕ ਯੂਨਿਟ ਵੀ ਜ਼ਿਆਦਾ ਬਿਜਲੀ ਖਪਤ ਹੁੰਦੀ ਹੈ ਤਾਂ ਫਿਰ ਬਿੱਲ ਚੁਕਾਉਣਾ ਪੈਂਦਾ ਹੈ। ਜੇਕਰ ਅਜਿਹਾ ਹੋਇਆ ਤਾਂ ਉਪਭੋਗਤਾ ਨੂੰ ਵਧੀ ਹੋਈ ਦਰ ਦਾ ਬਿਜਲੀ ਬਿੱਲ ਦੇਣਾ ਹੋਵੇਗਾ।