ਫਗਵਾੜਾ ਚਹੇੜੂ ਨੈਸ਼ਨਲ ਹਾਈਵੇ ਤੇ ਹੋਇਆ ਭਿਆਨਕ ਹਾਦਸੇ, ਦੋ ਦੀ ਮੌ+ਤ

ਫਗਵਾੜਾ ਵਿਖੇ ਦਿਨ ਚੜ੍ਹਦੇ ਹੀ ਹੋਏ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਜਾਨ ਚਲੀ ਗਈ ਜਦ ਕਿ ਇਕ ਮਹਿਲਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਇਹ ਹਾਦਸਾ ਫਗਵਾੜਾ ਜਲੰਧਰ ਨੈਸ਼ਨਲ ਹਾਈਵੇ ਤੇ ਈਸਟਬੁੱਡ ਨਜਦੀਕ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਤੇ ਹੋੋਇਆ ਹੈ ਜਿੱਥੇ ਕਿ ਸਰੀਏ ਨਾਲ ਸਾਈਡ ਤੇ ਖੜੇ ਟਰੱਕ ਦੇ ਪਿੱਛੇ ਇਨੋਵਾ ਆ ਵੱਜੀ। ਇਸ ਹਾਦਸੇ ਵਿੱਚ ਇਨੋਵਾ ਸਵਾਰ 2 ਵਿਅਕਤੀਆਂ ਦੀ ਆਪਣੀ ਜਿੰਦਗੀ ਤੋਂ ਹੱਥ ਧੋ ਬੈਠੇ ਜਦ ਕਿ ਮਹਿਲਾ ਵੀ ਬੂਰੀ ਤਰਾਂ ਇਸ ਹਾਦਸੇ ਵਿੱਚ ਜ਼ਖਮੀ ਹੋ ਗਈ। ਜਿਨਾਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਦੀਆਂ ਤਸਵੀਰਾਂ ਦੇਖ ਕੇ ਤੁਸੀ ਖੁਦ ਹੀ ਸੋਚ ਸਕਦੇ ਹੋ ਕਿ ਇਹ ਹਾਦਸਾ ਕਿੰਨਾ ਖਤਰਨਾਕ ਹੋਇਆ ਹੈ। ਮੌਕੇ ਤੇ ਇਸ ਰੋਡ ਉਪਰੋ ਲੰਘ ਰਹੇ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਨਾਂ ਦੀਆਂ ਦੇਖਦੇ ਹੀ ਲੱਤਾ ਕੰਬਣ ਲੱਗ ਪਈਆ। ਉਨਾਂ ਦੱਸਿਆ ਕਿ ਇਸ ਦੇ ਖੁੱਲੇ ਟਰੱਕ ‘ਚ ਸਮਾਨ ਲੱਦਣ ਦੀ ਬਜਾਏ ਕੰਨਟੈਂਨਰ ਵਿੱਚ ਬੰਦ ਕਰਕੇ ਲਿਜਾਇਆ ਜਾਵੇ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਇਹੋ ਜਿਹੀ ਅਨਗਹਿਲੀ ਕਰਨ ਵਾਲੇ ਟਰਾਂਸਪੋਟਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ। ਉਧਰ ਮੌਕੇ ਤੇ ਪਹੁੰਚੇ ਹਾਈਵੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਨੂੰ ਹੈਲਪ ਲਾਈਨ ਤੋਂ ਫੋਨ ਆਇਆ ਸੀ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉਨਾਂ ਲੋਕ ਦੀ ਮੱਦਦ ਨਾਲ ਗੱਡੀ ਵਿੱਚੋਂ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਤੇ ਜਲੰਧਰ ਪ੍ਰਾਈਵੇਟ ਹਸਪਤਾਲ ਵਿਖੇ ਭੇਜ ਦਿੱਤਾ।

Leave a Reply

Your email address will not be published. Required fields are marked *