ਲੁਧਿਆਣਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਦੋਵੇਂ ਆਰੋਪੀ ਗ੍ਰਿਫ਼ਤਾਰ

ਲੁਧਿਆਣਾ ਵਿਚ ਅੱਜ ਸਵੇਰੇ ਲਗਭਗ ਸਾਢੇ 3 ਵਜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ’ਤੇ ਗੋਲ਼ੀਬਾਰੀ ਕੀਤੀ ਤਾਂ 2 ਦੇ ਪੈਰਾਂ ’ਚ ਗੋਲ਼ੀਆਂ ਲੱਗਣ ’ਤੇ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਹੈ। ਫ਼ਿਲਹਾਲ ਕਿਸੇ ਅਧਿਕਾਰੀ ਨੇ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਮੁਲਜ਼ਮਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਹੈਬੋਵਾਲ ਥਾਣੇ ਦੀ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਕਤਲ ਦੀ ਕੋਸ਼ਿਸ਼ ਦੇ 2 ਮੁਲਜ਼ਮ ਰਾਮ ਇਨਕਲੇਵ ਵਿਚ ਲੁਕੇ ਹੋਏ ਹਨ। ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਪੁਲਿਸ ਨੂੰ ਦੇਖ ਕੇ ਅਪਰਾਧੀ ਆਪਣਾ ਟਿਕਾਣਾ ਬਦਲਣ ਲੱਗੇ। ਪੁਲਿਸ ਨੇ ਮੁਲਜਮ਼ਾਂ ਨੂੰ ਘੇਰ ਲਿਆ ਤੇ ਉਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ ’ਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਪਰਾਧੀਆਂ ’ਤੇ ਫ਼ਾਇਰਿੰਗ ਕੀਤੀ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਤੇ ਸਤਿੰਦਰ ਸਿੰਘ ਵਾਸੀ ਹੈਦਰ ਇਨਕਲੇਵ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਦੇ ਸੱਜੇ ਪੈਰ ’ਤੇ ਸਤਿੰਦਰ ਦੇ ਖੱਬੇ ਪੈਰ ’ਚ ਗੋਲ਼ੀ ਲੱਗੀ ਹੈ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਹੈਬੋਵਾਲ ਥਾਣੇ ਵਿਚ ਮਾਮਲਾ ਦਰਜ ਹੈ। ਇਸੇ ਮਾਮਲੇ ਵਿਚ ਪੁਲਿਸ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ। 17-18 ਜੂਨ ਨੂੰ ਲੜਾਈ-ਝਗੜੇ ਤੇ ਤੋੜ-ਫੋੜ ਮਾਮਲੇ ਵਿਚ ਅਣਪਛਾਤੇ ਮੁਲਜਮ਼ਾਂ ਵਿਚ 2 ਮੁਲਜ਼ਮ ਰਵਿੰਦਰ ਸਿੰਘ ਤੇ ਰਜਿੰਦਰ ਸਿੰਘ ਨੇੜੇ ਰਾਮ ਇਨਕਲੇਵ ਦੇ ਖ਼ਾਲੀ ਪਲਾਟ ਕੋਲ ਖੜ੍ਹੇ ਹਨ। ਪੁਲਿਸ ਨੇ ਦੋਵੇਂ ਵਿਅਕਤੀਆਂ ਦੀ ਸ਼ਨਾਖਤ ਕੀਤੀ। ਦੋਵਾਂ ਤੋਂ ਪੁੱਛਿਆ ਕਿ ਕੀ ਉਹ ਸਾਹਿਲ ਕੰਡਾ ਦੇ ਘਰ ਦੇ ਬਾਹਰ ਤੋੜਫੋੜ ਕਰਦੇ ਸਮੇਂ ਇੰਨੇ ’ਚ ਬਦਮਾਸ਼ਾਂ ਨੇ ਹਥਿਆਰ ਕੱਢ ਲਏ ਤੇ ਪੁਲਿਸ ਵਾਲਿਆਂ ਨੇ ਗੱਡੇ ਦੇ ਪਿੱਛੇ ਲੁਕ ਕੇ ਆਪਣਾ ਬਚਾਅ ਕੀਤਾ। ਇਸ ਦੇ ਬਾਅਦ ਰਜਿੰਦਰ ਸਿੰਘ ਉਰਫ਼ ਦੇਗਾ ਨੇ ਹਵਾਈ ਫ਼ਾਇਰ ਕੀਤਾ। ਦੋਵੇਂ ਪਾਸਿਓਂ ਫ਼ਾਇਰਿੰਗ ਸ਼ੁਰੂ ਹੋ ਗਈ। ਪੁਲਿਸ ਦੀ ਗੋਲ਼ੀ ਦੋਵੇਂ ਬਦਮਾਸ਼ਾਂ ਨੂੰ ਲੱਗੀ ਤੇ ਕਾਬੂ ਕਰ ਲਏ ਗਏ।

Leave a Reply

Your email address will not be published. Required fields are marked *