ਮਹੱਲਾ ਨਾਈਆ ਰੇਲਵੇ ਰੋਡ ਚੌਕ ਚੇਲਿਆਂ ਨਜ਼ਦੀਕ ਗੁਰਚਰਨ ਸਿੰਘ ਚੰਨ ਡਿਪੂ ਵਾਲਾ ਪੁੱਤਰ ਜਗੀਰ ਸਿੰਘ ਦੇ ਘਰੋਂ ਉਸਦੀ ਭੇਤਭਰੇ ਹਾਲਾਤ ‘ਚ ਲਾਸ਼ ਬਰਾਮਦ ਹੋਈ। ਸੂਚਨਾ ਮਿਲਣ ‘ਤੇ ਐਸਐਚਓ ਸੁਲਤਾਨਪੁਰ ਲੋਧੀ ਹਰਗੁਰਦੇਵ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਖੋਜਬੀਣ ਕਰ ਰਹੇ ਸਨ ਪਰ ਅਜੇ ਤਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਗੁਰਚਰਨ ਸਿੰਘ ਚੰਨ ਘਰ ‘ਚ ਇਕੱਲਾ ਰਹਿੰਦਾ ਸੀ ਜਦਕਿ ਉਸ ਦੀ ਦੁਕਾਨ ਟਕਸਾਲੀਆਂ ਮਹੱਲੇ ਬਰਫ ਵਾਲੇ ਕਾਰਖਾਨੇ ਦੇ ਸਾਹਮਣੇ ਸੀ। ਗੁਰਚਰਨ ਚੰਦ ਦੀ ਮ੍ਰਿਤਕ ਦੇ ਵੇਖ ਕੇ ਇੰਜ ਜਾਪਦਾ ਸੀ ਜਿਵੇਂ ਕਿਸੇ ਨੇ ਉਸਦਾ ਸਿਰਾਣੇ ਨਾਲ ਮੂੰਹ ਦਬਾ ਕੇ ਹੱਤਿਆ ਕੀਤੀ ਹੋਈ ਤੇ ਸਿਰ ‘ਚ ਵੀ ਕੋਈ ਤੇਜ਼ਧਾਰ ਹਥਿਆਰਾਂ ਨਾਲ ਸੱਟ ਮਾਰੀ ਲੱਗਦੀ। ਹੋਏ ਇਸ ਕਤਲ ਨਾਲ ਸ਼ਹਿਰ ਅਤੇ ਇਲਾਕੇ ਵਿੱਚ ਸਨਸਨੀ ਫੈਲ ਗਈ।