ਬੇਅਦਬੀ ਮਾਮਲੇ ‘ਚ ਉਮਰਾਨੰਗਲ ਨੂੰ ਬਚਾਉਣਾ ਚਾਹੁੰਦੇ ਹਨ ਕੈਪਟਨ – ਪਰਗਟ ਸਿੰਘ

ਚੰਡੀਗੜ੍ਹ, 10 ਜੂਨ – ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਸਸਪੈਂਡ ਆਈ.ਜੀ ਉਮਰਾਨੰਗਲ ਨੂੰ ਬਚਾਉਣਾ ਚਾਹੁੰਦੇ ਹਨ ਤੇ ਦੋਸ਼ੀਆਂ ਉੱਪਰ ਕਾਰਵਾਈ ਦੀ ਬਜਾਇ ਆਪਣਿਆਂ ਨੂੰ ਹੀ ਤੰਗ ਕੀਤਾ ਜਾ ਰਿਹਾ ਹੈ।ਪੋਸਟਰ ਵਾਰ ਉੱਪਰ ਬੋਲਦਿਆ ਉਨ੍ਹਾਂ ਕਿਹਾ ਕਿ ਇਹ ਕੋਈ ਬੱਚਿਆ ਦੀ ਲੜਾਈ ਨਹੀਂ ਹੈ।ਪੋਸਟਰ ਵਾਰ ਨਾਲ ਕੋਈ ਹੱਲ ਨਹੀਂ ਨਿਕਲਦਾ।

Leave a Reply

Your email address will not be published. Required fields are marked *