ਪਿੰਡ ਭੰਡਾਲ ਬੇਟ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਿਹਤ ਖ਼ਰਾਬ ਹੋਣ ਕਾਰਨ ਘਰ ਵਿਚ ਪਈ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜਨ ਲੱਗੀ। ਪਰਿਵਾਰ ਵਾਲੇ ਉਸ ਨੂੰ ਸੁਭਾਨਪੁਰ ਦੇ ਐਸਜੀਐਲ ਚੈਰੀਟੇਬਲ ਹਸਪਤਾਲ ਲੈ ਗਏ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ 17 ਸਾਲ ਲਵਪ੍ਰੀਤ ਕੌਰ ਪੱਤਰੀ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਲੱਗੀ। ਉਸ ਨੇ ਘਰ ਵਿਚ ਪਈ ਕੋਈ ਦਵਾਈ ਖਾ ਲਈ । ਪਰ ਕੋਈ ਸੁਧਾਰ ਨਾ ਹੋਣ ਕਾਰਨ ਉਹ ਉਸ ਨੂੰ ਸੁਭਾਨਪੁਰ ਦੇ ਐਸਜੀਐਲ ਚੇਰੀਟੇਬਲ ਹਸਪਤਾਲ ਲੈ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।