ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਨੇ ਆਪਣੀ ਵਿਦਿਆਰਥਣ ਵਿਨੇਸ਼ ਫੋਗਾਟ(Vinesh Phogat) ਲਈ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਕਿਹਾ ਕਿ ਵਿਨੇਸ਼ ਅਜੇ ਵੀ ਤਗਮਾ ਜੇਤੂ ਹੈ | ਉਨ੍ਹਾਂ ਦੇ ਸਮਰਪਣ ਅਤੇ ਹੁਨਰ ਨੂੰ ਮਾਨਤਾ ਦੇ ਹੱਕਦਾਰ ਹਨ। ਉਹ 25 ਲੱਖ ਦੀ ਇਨਾਮੀ ਰਾਸ਼ੀ ਦੀ ਪੇਸ਼ਕਸ਼ ਕਰਕੇ ਮਾਣ ਮਹਿਸੂਸ ਕਰ ਰਹੇ ਹਨ।