ਜਲੰਧਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਭਰਾਵਾਂ ਨੂੰ ਖੁਸ਼ੀ-ਖੁਸ਼ੀ ਰੱਖੜੀ ਬੰਨ੍ਹਣ ਕੇ ਵਾਪਸ ਆ ਰਹੀ ਭੈਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ, ਜਿਸ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਗਏ। ਇਹ ਹਾਦਸਾ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਨੁਕਸਾਨੇ ਗਏ ਵਾਹਨਾਂ ਦੀ ਹਾਲਤ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਔਰਤ ਐਕਟਿਵਾ ‘ਤੇ ਰੱਖੜੀ ਬੰਨ੍ਹਣ ਕੇ ਵਾਪਸ ਆ ਰਹੀ ਸੀ। ਜਲੰਧਰ-ਨਕੋਦਰ ਰੋਡ ‘ਤੇ ਉਹ ਕੱਟ ਤੋਂ ਮੁੜਣ ਵਾਲੀ ਸੀ। ਇਸ ਦੌਰਾਨ ਜਲੰਧਰ ਵੱਲ ਨੂੰ ਆ ਰਹੀ ਗੱਡੀ ਨਾਲ ਐਕਟਿਵਾ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਐਕਟਿਵਾ ਚਾਲਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।