ਜਲੰਧਰ ਤੋਂ ਨਕੋਦਰ ਹਾਈਵੇ ਤੇ ਪ੍ਰਤਾਪਰਾ ਬਾਜ਼ਾਰ ਨੇੜੇ ਬੱਸ ਤੇ ਬਾਈਕ ਸਵਾਰ ਦੀ ਭਿਆਨਕ ਟੱਕਰ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਪ੍ਰਾਈਵੇਟ ਬੱਸ ਜਲੰਧਰ ਤੋਂ ਨਕੋਦਰ ਸਾਈਡ ਨੂੰ ਜਾ ਰਹੀ ਸੀ ਬਾਇਕ ਸਵਾਰ ਪਿੰਡ ਰਾਮਪੁਰ ਸਾਈਡ ਤੋਂ ਸਿਟੀ ਕਾਲਜ ਸਾਈਡ ਨੂੰ ਜਾ ਰਿਹਾ ਸੀ ਜਦੋਂ ਬਾਈਕ ਸਵਾਰ ਪ੍ਰਤਾਪਰਾ ਬਾਜ਼ਾਰ ‘ਚ ਪਹੁੰਚਿਆ ਤਾਂ ਜਲੰਧਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਬੱਸ ਨਾਲ ਉਸ ਦੀ ਟੱਕਰ ਹੋ ਗਈ। ਜਿਸ ਦੌਰਾਨ ਬਾਈਕ ਸਵਾਰ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਆਸ-ਪਾਸ ਦੇ ਇਕੱਠੇ ਹੋਏ ਲੋਕਾਂ ਵੱਲੋਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਲੋਕਾਂ ਵੱਲੋਂ ਇਸ ਦੀ ਸੂਚਨਾ ਫ਼ਤਿਹਪੁਰ ਚੌਂਕੀ ਦੇ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਤਿਹਪੁਰ ਚੌਂਕੀ ਇੰਚਾਰਜ ਨਰਾਇਣ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਬੱਸ ਅਤੇ ਬਾਈਕ ਸਵਾਰ ਦੀ ਟੱਕਰ ਹੋ ਗਈ ਹੈ। ਜਿਸ ਦੌਰਾਨ ਬਾਈਕ ਸਵਾਰ ਦੇ ਕਾਫੀ ਸੱਟਾਂ ਲੱਗ ਗਈਆਂ ਸਨ ਅਤੇ ਆਸ-ਪਾਸ ਦੇ ਲੋਕਾਂ ਵੱਲੋਂ ਜ਼ਖਮੀ ਬਾਈਕ ਸਵਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਡਾਕਟਰ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਦਿਵਿਆਂਗ ਵਾਸੀ ਭਗਵਾਨਪੁਰ ਵਜੋਂ ਹੋਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਬੱਸ ਪੁਲਿਸ ਦੇ ਕਬਜ਼ੇ ‘ਚ ਲੈ ਲਈ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।